ਇਹ ਨੇ ਉਹ ਹੀਰੋਇਨਾਂ ਜਿਨ੍ਹਾਂ ਨੇ ਆਪਣੇ ਵਿਆਹ ’ਤੇ ਪਹਿਨੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਡਰੈੱਸ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Written by  Rupinder Kaler   |  August 21st 2020 02:08 PM  |  Updated: August 21st 2020 02:08 PM

ਇਹ ਨੇ ਉਹ ਹੀਰੋਇਨਾਂ ਜਿਨ੍ਹਾਂ ਨੇ ਆਪਣੇ ਵਿਆਹ ’ਤੇ ਪਹਿਨੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਡਰੈੱਸ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਇੱਕ ਪਰਫੈਕਟ ਵੈਡਿੰਗ ਡਰੈੱਸ ਲੱਭਣਾ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ ਹੈ ਕਿਉਂਕਿ ਹਰ ਇੱਕ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਵਿਆਹ ਤੇ ਸਭ ਤੋਂ ਖੂਬਸੁਰਤ ਲੱਗੇ । ਕੁਝ ਲੋਕ ਤਾਂ ਇਸ ਡਰੈੱਸ ਤੇ ਲੱਖਾਂ ਨਹੀਂ ਕਰੋੜਾਂ ਰੁਪਏ ਖਰਚ ਕਰਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਉਹਨਾਂ ਹੀਰੋਇਨਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੇ ਵਿਆਹ ਤੇ ਸਭ ਤੋਂ ਮਹਿੰਗੇ ਲਹਿੰਗੇ ਤੇ ਸਾੜ੍ਹੀਆਂ ਪਹਿਨੀਆਂ ਸਨ ।

https://www.instagram.com/p/BrU_N_UDNx6/?utm_source=ig_embed

ਈਸ਼ਾ ਅੰਬਾਨੀ ਦਾ ਵਿਆਹ 2018 ਵਿੱਚ ਹੋਇਆ ਸੀ । ਇਹ ਸਭ ਤੋਂ ਚਰਚਿਤ ਵਿਆਹ ਸੀ । ਈਸ਼ਾ ਦਾ ਲਹਿਗਾ ਅੱਬੂ ਜਾਨੀ ਤੇ ਸੰਦੀਪ ਖੋਸਲਾ ਨੇ ਤਿਆਰ ਕੀਤਾ ਸੀ । ਉਸ ਦੇ ਲਹਿੰਗੇ ਦੀ ਕੀਮਤ 90 ਕਰੋੜ ਹੈ ।

ਐਸ਼ਰਵਰਿਆ ਰਾਏ ਨੇ 2007 ਵਿੱਚ ਅਭਿਸ਼ੇਕ ਬੱਚਨ ਨਾਲ ਵਿਆਹ ਕਰਵਾਇਆ ਸੀ । ਉਸ ਨੇ ਆਪਣੇ ਵਿਆਹ ਤੇ ਕ੍ਰਿਸਟਲ ਜੜਤ ਸਾੜ੍ਹੀ ਪਹਿਨੀ ਸੀ ਜਿਸ ਦੀ ਕੀਮਤ 75 ਲੱਖ ਰੁਪਏ ਹੈ ।

ਸ਼ਿਲਪਾ ਸ਼ੈੱਟੀ ਨੇ ਡਿਜ਼ਾਈਨਰ ਤਰੂਨ ਤਹਿਲਆਨੀ ਵੱਲੋਂ ਡਿਜਾਇਨ ਕੀਤੀ ਸਾੜ੍ਹੀ ਪਹਿਨੀ ਸੀ ਜਿਸ ਦੀ ਕੀਮਤ 50 ਲੱਖ ਰੁਪਏ ਹੈ ।

https://www.instagram.com/p/BE5XXH6wySj/?utm_source=ig_embed

ਕਰੀਨਾ ਕਪੂਰ ਨੇ ਆਪਣੇ ਨਿਕਾਹ ਤੇ ਆਪਣੀ ਸੱਸ ਸ਼ਰਮੀਲਾ ਟੈਗੋਰ ਦਾ ਸ਼ਰਾਰਾ ਪਹਿਨਿਆ ਸੀ ਜਿਸ ਦੀ ਕੀਮਤ 50 ਲੱਖ ਦੱਸੀ ਜਾਂਦੀ ਹੈ ।

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਇਟਲੀ ਵਿੱਚ ਹੋਇਆ ਸੀ । ਅਨੁਸ਼ਕਾ ਸ਼ਰਮਾ ਦਾ ਲਹਿੰਗਾ 67 ਕਾਰੀਗਰਾਂ ਨੇ ਤਿਆਰ ਕੀਤਾ ਸੀ ਜਿਸ ਦੀ ਕੀਮਤ 30 ਲੱਖ ਰੁਪਏ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network