ਮਾਂ ਹੁੰਦੀ ਏ ਮਾਂ ! ਬੱਚੇ ਨੂੰ ਬਚਾਉਣ ਲਈ ਹਥਣੀ ਸੜਕ 'ਤੇ ਆ ਲੋਕਾਂ ਤੋਂ ਮੰਗੀ ਮਦਦ , ਵੇਖੋ ਵੀਡੀਓ

written by Pushp Raj | July 26, 2022

Mother Elephnat seeks help to save her baby: ਕਿਹਾ ਜਾਂਦਾ ਹੈ ਕਿ ਮਾਂ ਤੋਂ ਜ਼ਿਆਦਾ ਤੁਹਾਨੂੰ ਕੋਈ ਵੀ ਪਿਆਰ ਨਹੀਂ ਦੇ ਸਕਦਾ। ਕਿਉਂਕਿ ਮਾਂ ਆਪਣੇ ਬੱਚੇ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀ ਹੈ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਹਥਣੀ ਆਪਣੇ ਬੱਚੇ ਨੂੰ ਬਚਾਉਣ ਲਈ ਸੜਕ 'ਤੇ ਲੋਕਾਂ ਕੋਲੋਂ ਮਦਦ ਮੰਗਦੀ ਹੋਈ ਨਜ਼ਰ ਆ ਰਹੀ ਹੈ।

image From Goggle

ਮਾਂ ਦਾ ਪਿਆਰ ਸ਼ੁੱਧ ਅਤੇ ਨਿਰਸਵਾਰਥ ਹੁੰਦਾ ਹੈ, ਮਾਂ ਹਰ ਹੱਦ ਤੱਕ ਜਾ ਸਕਦੀ ਹੈ ਜਦੋਂ ਉਸ ਦੇ ਬੱਚੇ ਦੀ ਜਾਨ ਖ਼ਤਰੇ ਵਿੱਚ ਹੁੰਦੀ ਹੈ। ਭਾਵੇਂ ਇਨਸਾਨ ਹੋਵੇ ਜਾਂ ਜਾਨਵਰ, ਮਾਂ-ਬੱਚੇ ਦਾ ਪਿਆਰ ਸਭ ਵਿੱਚ ਸਾਂਝਾ ਹੈ।

ਤੁਸੀਂ ਅਕਸਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵੇਖਿਆਂ ਹੋਣਗੀਆਂ ਜੋ ਮਾਵਾਂ ਨੂੰ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੇ ਹੋਏ ਦਰਸਾਉਂਦੀਆਂ ਹਨ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਇੱਕ ਮਾਦਾ ਹਾਥੀ ਸੜਕ ਵਿਚਾਲੇ ਆ ਕੇ ਰੋਕਦੀ ਹੋਈ ਨਜ਼ਰ ਆਉਂਦੀ ਹੈ। ਜ਼ਿਆਦਾਤਰ ਲੋਕ ਉਸ ਵੱਡੀ ਮਾਦਾ ਹਾਥੀ ਨੂੰ ਵੇਖ ਕੇ ਡਰ ਜਾਂਦੇ ਹਨ ਤੇ ਕੁਝ ਉਸ ਦੇ ਕੋਲੋਂ ਦੀ ਬਿਨਾਂ ਰੂਕੇ ਹੀ ਲੰਘ ਜਾਂਦੇ ਹਨ।

image From Goggle

ਦਰਅਸਲ ਇਸ ਮਾਦਾ ਹਾਥੀ ਦਾ ਬੱਚਾ ਖੇਡਦੇ ਹੋਏ ਇੱਕ ਕੀਚੜ ਭਰੇ ਤਲਾਬ ਵਿੱਚ ਡਿੱਗ ਜਾਂਦਾ ਹੈ ਤੇ ਉਹ ਖ਼ੁਦ ਉਸ ਚੋਂ ਬਾਹਰ ਆਉਣ 'ਚ ਅਸਮਰਥ ਹੈ। ਮਾਦਾ ਹਾਥੀ ਵੀ ਉਸ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਬਾਹਰ ਨਾਂ ਕੱਢ ਸਕੀ। ਇਸ ਲਈ ਉਹ ਲੋਕਾਂ ਕੋਲੋਂ ਮਦਦ ਮੰਗਣ ਲਈ ਸੜਕ ਕਿਨਾਰੇ ਜਾ ਪਹੁੰਚਦੀ ਹੈ। ਹਲਾਂਕਿ ਜੰਗਲੀ ਹਾਥੀ ਇਨਸਾਨਾਂ ਤੋਂ ਦੂਰ ਰਹਿੰਦੇ ਹਨ, ਪਰ ਆਪਣੇ ਬੱਚੇ ਨੂੰ ਬਚਾਉਣ ਲਈ ਮਾਂ ਹਾਥੀ ਰਾਹਗੀਰਾਂ ਨੂੰ ਰੋਕ-ਰੋਕ ਕੇ ਉਨ੍ਹਾਂ ਕੋਲੋਂ ਮਦਦ ਮੰਗਦੀ ਨਜ਼ਰ ਆਉਂਦੀ ਹੈ।

ਵੀਡੀਓ ਦੇ ਵਿੱਚ ਤੁਸੀਂ ਵੇਖਦੇ ਹੋਏ ਕਿ ਕੁਝ ਪਿੰਡ ਵਾਸੀ ਮਾਂ ਹਾਥੀ ਨੂੰ ਭਜਾਉਣ ਲਈ ਆਉਂਦੇ ਹਨ ਤੇ ਉਹ ਉਸ ਨੂੰ ਉਥੋਂ ਭਜਾਉਣ ਲਈ ਪਟਾਕੇ ਵੀ ਚਲਾਉਂਦੇ ਹਨ। ਪਟਾਕੇ ਚਲਾਏ ਜਾਣ ਮਗਰੋਂ , ਜਦੋਂ ਹਥਣੀ ਨਹੀਂ ਹਿੱਲੀ ਤਾਂ ਲੋਕਾਂ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਸ਼ਾਇਦ ਉਹ ਕਿਸੇ ਤਰ੍ਹਾਂ ਦੀ ਮਦਦ ਚਾਹੁੰਦੀ ਹੈ।

ਲੋਕ ਉਸ ਦੇ ਨੇੜੇ ਗਏ ਤਾਂ ਉਹ ਅੱਗੇ ਅੱਗੇ ਤੁਰਨ ਲੱਗੀ ਤੇ ਲੋਕ ਉਸ ਦੇ ਪਿਛੇ-ਪਿਛੇ ਤੁਰਦੇ ਗਏ। ਖੇਤਾਂ ਤੋਂ ਦੂਰ ਲੋਕਾਂ ਨੂੰ ਇੱਕ ਤਲਾਬ ਵਿੱਚ ਇੱਕ ਹਾਥੀ ਬੱਚਾ ਵਿਖਾਈ ਦਿੱਤਾ। ਲੋਕਾਂ ਨੇ ਕਈ ਘੰਟਿਆਂ ਦੀ ਮਸ਼ਕਤ ਤੋਂ ਬਾਅਦ ਹਾਥੀ ਦੇ ਬੱਚੇ ਨੂੰ ਬਾਹਰ ਕੱਢ ਦਿੱਤਾ। ਅੰਤ ਵਿੱਚ ਇਸ ਮਾਂ ਨੇ ਨਿਡਰ ਹੋ ਕੇ ਮਦਦ ਮੰਗੀ ਤੇ ਆਪਣੇ ਬੱਚੇ ਨੂੰ ਬਚਾਉਣ ਵਿੱਚ ਕਾਮਯਾਬ ਰਹੀ।

image From Goggle

ਹੋਰ ਪੜ੍ਹੋ: ਅਦਨਾਨ ਸਾਮੀ ਨੇ ਨਵੀਂ ਪੋਸਟ ਕਰ ਫੈਨਜ਼ ਨੂੰ ਦੱਸਿਆ, ਇੰਸਟਾਗ੍ਰਾਮ ਤੋਂ 'ਅਲਵਿਦਾ' ਲੈਣ ਦਾ ਸੱਚ, ਪੜ੍ਹੋ ਪੂਰੀ ਖ਼ਬਰ

ਇਸ ਵੀਡੀਓ ਨੂੰ ਇੱਕ ਯੂਟਿਊਬ ਉਪਭੋਗਤਾ ਨੇ ਸ਼ੇਅਰ ਕੀਤਾ ਹੈ। ਇਹ ਵੀਡੀਓ ਵੇਖ ਕੇ ਲੋਕ ਬੇਹੱਦ ਭਾਵੁਕ ਹੋ ਗਏ ਅਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਆ ਦੇ ਰਹੇ ਹਨ। ਕੁਝ ਨੇ ਮਾਂ ਲਈ ਬੇਹੱਦ ਪਿਆਰੀਆਂ ਲਾਈਨਾਂ ਵੀ ਲਿਖਿਆਂ ਅਤੇ ਮਾਂ ਦੇ ਪਿਆਰ ਨੂੰ ਦੁਨੀਆਂ ਦੀ ਸਭ ਤੋਂ ਸੱਚੀ ਦੌਲਤ ਆਖਿਆ।

You may also like