ਮਾਂ ਨੀਤੂ ਕਪੂਰ ਨੇ ਰਣਬੀਰ ਕਪੂਰ ਦੀਆਂ ਦੱਸੀਆਂ ਬਚਪਨ ਦੀਆਂ ਸ਼ਰਾਰਤਾਂ, ਸੁਣਾਇਆ ਪੁਰਾਣਾ ਕਿੱਸਾ
ਰਣਬੀਰ ਕਪੂਰ ਬਚਪਨ ਤੋਂ ਹੀ ਬਹੁਤ ਸ਼ਰਾਰਤੀ ਸੀ ਜਿਸ ਦਾ ਖੁਲਾਸਾ ਨੀਤੂ ਕਪੂਰ ਨੇ ਇੱਕ ਸ਼ੋਅ ਦੌਰਾਨ ਕੀਤਾ ਨੀਤੂ ਨੇ ਕਿਹਾ ਕਿ ਇਕ ਵਾਰ ਉਤਸੁਕਤਾ ਵਿਚ ਰਣਬੀਰ ਕਪੂਰ ਨੇ ਫਾਇਰ ਅਲਾਰਮ ਵਜਾ ਦਿੱਤਾ ਉਦੋਂ ਉਨ੍ਹਾਂ ਦਾ ਪਰਿਵਾਰ ਅਮਰੀਕਾ ਵਿਚ ਰਹਿ ਰਿਹਾ ਸੀ। ਨੀਤੂ ਨੇ ਕਿਹਾ “ਰਣਬੀਰ ਏਨਾਂ ਸ਼ਰਾਰਤੀ ਹੈ… ਹੁਣ ਨਹੀਂ, ਪਰ ਜਦੋਂ ਉਹ ਬੱਚਾ ਸੀ।
Pic Courtesy: Instagram
ਹੋਰ ਪੜ੍ਹੋ :
ਵਿਆਹ ਤੋਂ ਬਾਅਦ ਆਪਣੇ ਪੇਕੇ ਘਰ ਪਹੁੰਚੀ ਦ੍ਰਿਸ਼ਟੀ ਗਰੇਵਾਲ, ਮਾਤਾ ਪਿਤਾ ਨੇ ਇਸ ਤਰ੍ਹਾਂ ਲੁਟਾਇਆ ਪਿਆਰ
Pic Courtesy: Instagram
ਮੈਨੂੰ ਲੱਗਦਾ ਹੈ ਕਿ ਹੁਣ ਉਹ ਕਾਫੀ ਡੀਸੈਂਟ ਹੋ ਗਿਆ ਹੈ। ਉਹ ਬਹੁਤ ਉਤਸੁਕ ਰਹਿੰਦਾ ਸੀ। ਜੇ ਮੈਂ ਉਸ ਨੂੰ ਕਾਰ ਦਿੰਦੀ ਸੀ ਤਾਂ ਉਹ ਉਸ ਨਾਲ ਖੇਡਦਾ ਨਹੀਂ ਸੀ, ਉਸਨੂੰ ਤੋੜ ਦਿੰਦਾ ਸੀ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਇਹ ਕਿਵੇਂ ਬਣਾਈ ਗਈ ਹੈ।
Pic Courtesy: Instagram
ਇਕ ਵਾਰ ਜਦੋਂ ਅਸੀਂ ਅਮਰੀਕਾ ਵਿਚ ਸੀ, ਉਥੇ ਇਕ ਫਾਇਰ ਅਲਾਰਮ ਸੀ ਅਤੇ ਉਸਨੇ ਸੋਚਿਆ,‘ਜੇ ਮੈਂ ਅਲਾਰਮ ਵਜਾਵਾਂਗਾ ਤਾਂ ਕੀ ਹੋਵੇਗਾ? ਉਸਨੇ ਫਾਇਰ ਅਲਾਰਮ ਚੁੱਕਿਆ ਤੇ ਵਜਾ ਦਿੱਤਾ। ਸਾਰੀ ਫਾਇਰ ਬ੍ਰਿਗੇਡ ਸਾਡੇ ਘਰ ਦੇ ਬਾਹਰ ਆ ਗਈ। ਜਿਸ ਨਾਲ ਉਹ ਡਰ ਗਿਆ। ਉਹ ਆਪਣੇ ਡੈਡੀ ਕੋਲ ਗਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਸਨੇ ਹੀ ਅਜਿਹਾ ਕੀਤਾ ਹੈ ” ।