'ਗਦਰ -2' ਦਾ ਮੋਸ਼ਨ ਪੋਸਟਰ ਹੋਇਆ ਜਾਰੀ, ਦਿਖਾਈ ਦਿੱਤੀ ਤਾਰਾ ਸਿੰਘ ਅਤੇ ਸਕੀਨਾ ਦੀ ਖੂਬਸੂਰਤ ਜੋੜੀ

Written by  Shaminder   |  February 14th 2023 06:30 PM  |  Updated: February 14th 2023 06:30 PM

'ਗਦਰ -2' ਦਾ ਮੋਸ਼ਨ ਪੋਸਟਰ ਹੋਇਆ ਜਾਰੀ, ਦਿਖਾਈ ਦਿੱਤੀ ਤਾਰਾ ਸਿੰਘ ਅਤੇ ਸਕੀਨਾ ਦੀ ਖੂਬਸੂਰਤ ਜੋੜੀ

'ਗਦਰ- 2' (Gadar-2 )ਦਾ ਮੋਸ਼ਨ ਪੋਸਟਰ (Motion Poster) ਜਾਰੀ ਹੋ ਚੁੱਕਿਆ ਹੈ ।ਇਸ ਮੋਸ਼ਨ ਪੋਸਟਰ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦਿਖਾਈ ਦੇ ਰਹੇ ਹਨ । ਦਰਸ਼ਕਾਂ ਨੂੰ ਵੀ ਇਹ ਮੋਸ਼ਨ ਪੋਸਟਰ ਕਾਫੀ ਪਸੰਦ ਆ ਰਿਹਾ ਹੈ । ਇਸ ਮੋਸ਼ਨ ਪੋਸਟਰ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Sunny Deol ,,, Image Source : Instagarm

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਨੇ ਵੈਲੇਂਨਟਾਈਨ ਡੇਅ ‘ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਸਾਬਕਾ ਪਤੀ ਨੇ ਦੂਜੇ ਵਿਆਹ ਨੂੰ ਲੈ ਕੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ

ਦਰਸ਼ਕ ਫ਼ਿਲਮ ਗਦਰ-2 ਦਾ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ

ਦਰਸ਼ਕਾਂ ਨੂੰ ਫ਼ਿਲਮ ਗਦਰ-੨ ਸਤ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇਸ ਤੋਂ ਪਹਿਲਾਂ ਕੁਝ ਸਾਲ ਪਹਿਲਾਂ ਫ਼ਿਲਮ ‘ਗਦਰ’ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਸੀ । ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ । ਸਾਲਾਂ ਬਾਅਦ ਇਹ ਜੋੜੀ ਵੱਡੇ ਪਰਦੇ ‘ਤੇ ਧਮਾਲ ਮਚਾਉਣ ਦੇ ਲਈ ਤਿਆਰ ਹੈ ।

Sunny Deol And Ameesha Patel ,,,,, Image Source : Instagram

ਹੋਰ ਪੜ੍ਹੋ : ਭਾਰਤੀ ਸਿੰਘ ਬੇਟੇ ਗੋਲਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਗੋਲਾ ਨੇ ਹੱਥ ਜੋੜ ਕੇ ਕਿਹਾ ‘ਜੈ ਸ਼੍ਰੀ ਕ੍ਰਿਸ਼ਨਾ’

ਸੰਨੀ ਦਿਓਲ ਦਾ ਪੂਰਾ ਪਰਿਵਾਰ ਅਦਾਕਾਰੀ ਨੂੰ ਸਮਰਪਿਤ

ਸੰਨੀ ਦਿਓਲ ਨੂੰ ਅਦਾਕਾਰੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ । ਉਹਨਾਂ ਦੇ ਪਿਤਾ ਵੀ ਬਾਲੀਵੁੱਡ ‘ਚ ਹੀ-ਮੈਨ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਘਾਇਲ, ਗਦਰ, ਬਾਰਡਰ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Sunny Deol Movie GADAR2 Motion Poster Out now

ਜਲਦ ਹੀ ਸੰਨੀ ਦਿਓਲ ਆਪਣੀ ਇਸ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ । ਦੱਸ ਦਈਏ ਕਿ ਬੀਤੇ ਦਿਨ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਬਿੱਗ ਬੌਸ ਦੇ ਗ੍ਰੈਂਡ ਫਿਨਾਲੇ ‘ਚ ਵੀ ਆਪਣੀ ਫ਼ਿਲਮ ‘ਗਦਰ-੨’ ਦੀ ਪ੍ਰਮੋਸ਼ਨ ਕਰਨ ਦੇ ਲਈ ਪਹੁੰਚੇ ਸਨ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network