
ਪੰਜਾਬੀ ਇੰਡਸਟਰੀ ਦੇ ਨਾਲ ਨਾਲ ਟੀਵੀ ਅਤੇ ਬਾਲੀਵੁੱਡ ਇੰਡਸਟਰੀ ‘ਚ ਵੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਅਦਾਕਾਰਾ ਮੌਨੀ ਰਾਏ (Mouni Roy) ਵੀ ਵਿਆਹ (Wedding) ਦੇ ਬੰਧਨ ‘ਚ ਬੱਝ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਹ ਵਿਆਹ ਪੂਰੇ ਰੀਤੀ ਰਿਵਾਜ਼ ਦੇ ਨਾਲ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮੌਨੀ ਅਤੇ ਸੂਰਜ ਖੁਸ਼ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਨੂੰ ਵੱਡਾ ਸਦਮਾ, ਪਰਿਵਾਰ ਦੇ ਇਸ ਮੈਂਬਰ ਦਾ ਦਿਹਾਂਤ
ਇਹ ਵਿਆਹ ਰਵਾਇਤੀ ਮਲਿਆਲੀ ਵਿਆਹ ਦੀਆਂ ਰਸਮਾਂ ਅਨੁਸਾਰ ਵਿਆਹ ਕੀਤਾ ਮੌਨੀ ਅਤੇ ਸੂਰਜ ਦੀਆਂ ਦੀਆਂ ਪਹਿਲੀਆਂ ਫੋਟੋਆਂ ਇੰਟਰਨੈੱਟ 'ਤੇ ਸਾਹਮਣੇ ਆਈਆਂ ਹਨ ਅਤੇ ਸਾਨੂੰ ਕਹਿਣਾ ਚਾਹੀਦਾ ਹੈ ਕਿ ਉਹ ਇੱਕ ਸ਼ਾਨਦਾਰ ਜੋੜਾ ਹੈ।

ਵਿਆਹ ਲਈ, ਮੌਨੀ ਨੇ ਲਾਲ ਅਤੇ ਚਿੱਟੀ ਬੰਗਾਲੀ ਸਾੜ੍ਹੀ ਦੀ ਚੋਣ ਕੀਤੀ ਜਿਸ ਨੂੰ ਉਸਨੇ ਸੋਨੇ ਦੇ ਗਹਿਣੇ ਪਹਿਣੇ। ਜਦੋਂ ਕਿ ਸੂਰਜ ਨੇ ਬੇਜ ਕੁੜਤਾ ਅਤੇ ਚਿੱਟੀ ਧੋਤੀ ਦੀ ਚੋਣ ਕੀਤੀ। ਇਸ ਤੋਂ ਪਹਿਲਾਂ ਮੌਨੀ ਰਾਏ ਅਤੇ ਸੂਰਜ ਦੀ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਇੱਕ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸੂਰਜ ਮੌਨੀ ਨੂੰ ਮੰਗਲ ਸੂਤਰ ਪਹਿਨਾ ਰਿਹਾ ਹੈ, ਜਦੋਂ ਕਿ ਦੂਜੀ ਤਸਵੀਰ ‘ਚ ਉਹ ਮੌਨੀ ਅਤੇ ਸੂਰਜ ਖੜੇ ਹੋਏ ਹਨ ਅਤੇ ਮੌਨੀ ਮੁਸਕਰਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਨਵ-ਵਿਆਹੀ ਜੋੜੀ ਨੂੰ ਵਧਾਈਆਂ ਦੇ ਰਿਹਾ ਹੈ ।
View this post on Instagram