ਹਾਦਸੇ ਵਿੱਚ ਵਾਲ-ਵਾਲ ਬਚੀ ਅਦਾਕਾਰਾ ਮੌਨੀ ਰਾਏ, ਹਾਦਸੇ ਦੀ ਵੀਡੀਓ ਸ਼ੇਅਰ ਕਰਕੇ ਜਤਾਇਆ ਗੁੱਸਾ

written by Rupinder Kaler | September 18, 2019

ਅਦਾਕਾਰਾ ਮੌਨੀ ਰਾਏ ਹਾਦਸੇ ਦਾ ਸ਼ਿਕਾਰ ਹੋਈ ਹੈ । ਇਸ ਹਾਦਸੇ ਵਿੱਚ ਉਹਨਾਂ ਦਾ ਬਚਾਅ ਰਿਹਾ ਪਰ ਉਹਨਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ । ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਉਨ੍ਹਾਂ ਦੀ ਕਾਰ 'ਤੇ ਮੁੰਬਈ ਮੈਟਰੋ ਦੇ ਨਿਰਮਾਣ ਅਧੀਨ ਸਾਈਟ ਤੋਂ ਵੱਡਾ ਪੱਥਰ ਡਿੱਗ ਗਿਆ। ਹਾਦਸੇ 'ਚ ਮੌਨੀ ਦੇ ਕਾਰ ਦੀ ਸਨ ਰੂਫ ਟੁੱਟ ਗਈ।

https://www.instagram.com/p/B0yDM3Yh8ia/

ਇਸ ਹਾਦਸੇ ਦੀ ਮੌਨੀ ਨੇ ਇੱਕ ਵੀਡੀਓ ਵੀ ਅਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ ।ਅਦਾਕਾਰਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'ਮੈਂ ਆਪਣੇ ਕੰਮ 'ਤੇ ਜਾ ਰਹੀ ਸੀ। ਜੁਹੂ ਸਿਗਨਲ 'ਤੇ ਇਕ ਵੱਡਾ ਜਿਹਾ ਪੱਥਰ ਕਾਰ 'ਤੇ ਡਿੱਗ ਗਿਆ। 11 ਮੰਜ਼ਿਲ ਦੀ ਉਚਾਈ ਤੋਂ। ਮੈਂ ਕੁਝ ਨਹੀਂ ਕਰ ਸਕਦੀ ਸੀ, ਪਰ ਸੋਚੋ ਜੇ ਕੋਈ ਸੜਕ ਤੋਂ ਲੰਘ ਰਿਹਾ ਹੁੰਦਾ ਤਾਂ ਕੀ ਹੁੰਦਾ।

https://twitter.com/Roymouni/status/1174203662840815621

ਮੁੰਬਈ ਮੈਟਰੋ ਦੀ ਇਸ ਲਾਪਰਵਾਹੀ 'ਤੇ ਕੀ ਕੀਤਾ ਜਾਣਾ ਚਾਹੀਦਾ। ਕੋਈ ਸੁਝਾਅ ਹੋਵੇ ਤਾਂ ਜ਼ਰੂਰ ਦੱਸਿਓ।' ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਨਾਗਿਨ ਦੀ ਅਦਾਕਾਰਾ ਮੌਨੀ ਇਸ ਹਾਦਸੇ 'ਚ ਵਾਲ-ਵਾਲ ਬਚੀ ਹੈ।

0 Comments
0

You may also like