ਮੌਨੀ ਰਾਏ ਇਸ ਦਿਨ ਕਰਵਾਉਣ ਜਾ ਰਹੀ ਵਿਆਹ, ਮਹਿਮਾਨਾਂ ਦੀ ਲਿਸਟ ‘ਚ ਕੀਤਾ ਗਿਆ ਬਦਲਾਅ

written by Shaminder | January 21, 2022

ਮੌਨੀ ਰਾਏ (Mouni Roy) ਜਲਦ ਹੀ ਆਪਣੇ ਬੁਆਏ ਫ੍ਰੈਂਡ ਸੂਰਜ ਦੇ ਨਾਲ ਵਿਆਹ (Wedding) ਦੇ ਬੰਧਨ ‘ਚ ਬੱਝ ਜਾਏਗੀ । ਮੌਨੀ ਰਾਏ ਇਸ ਵਿਆਹ ਨੂੰ ਯਾਦਗਾਰ ਬਨਾਉਣ ਦੇ ਲਈ ਕਈ ਯੋਜਨਾਵਾਂ ਬਣਾਈਆਂ ਸਨ । ਪਰ ਇਹ ਯੋਜਨਾਵਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਹਨ । ਉਸ ਨੂੰ ਵਿਆਹ ਦੇ ਲਈ ਮਹਿਮਾਨਾਂ ਦੀ ਬਣਾਈ ਲਿਸਟ ‘ਚ ਕੁਝ ਬਦਲਾਅ ਕਰਨੇ ਪੈ ਰਹੇ ਹਨ । ਕਿਉਂਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਜਿੱਥੇ ਸਰਕਾਰ ਨੂੰ ਚਿੰਤਾ ‘ਚ ਪਾ ਦਿੱਤਾ ਹੈ, ਉੱਥੇ ਹੀ ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੌਨੀ ਅਤੇ ਸੂਰਜ ਨੇ ਆਪਣੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਕੁਝ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

image From instagram

ਹੋਰ ਪੜ੍ਹੋ : ਆਟੇ ਤੋਂ ਇਲਾਵਾ ਇਸ ਰੂਪ ‘ਚ ਖਾਓ ਕਣਕ, ਹੋਣਗੇ ਕਈ ਫਾਇਦੇ

ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ, ਉਸ ਨੂੰ ਦੇਖਦੇ ਹੋਏ ਪਹਿਲਾਂ ਤਾਂ ਮੌਨੀ ਅਤੇ ਸੂਰਜ ਨੇ ਆਪਣੀ ਵੱਡੀ ਗੈਸਟ ਲਿਸਟ ਤੋਂ ਕਈ ਮਹਿਮਾਨਾਂ ਦੇ ਨਾਂ ਕੱਟ ਦਿੱਤੇ ਹਨ ਪਰ ਨਾਲ ਹੀ ਆਪਣੇ ਵਿਆਹ ਦੀ ਪੂਰੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮਹਿਮਾਨਾਂ ਦੀ ਕੋਰੋਨਾ ਰਿਪੋਰਟ ਦੀ ਜਾਂਚ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਮਹਿਮਾਨਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇਗੀ।

image From instagram

ਦੱਸ ਦਈਏ ਕਿ ਅਦਾਕਾਰਾ ਇਸੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝ ਜਾਏਗੀ । ਅਦਾਕਾਰਾ ਮੌਨੀ ਰਾਏ ਦੁਬਈ ਬੇਸਡ ਆਪਣੇ ਬੁਆਏ ਫ੍ਰੈਂਡ ਸੂਰਜ ਦੇ ਨਾਲ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹੈ ਅਤੇ ਜਲਦ ਹੀ ਦੋਵੇਂ ਆਪਣੇ ਇਸ ਖੂਬਸੂਰਤ ਰਿਸ਼ਤੇ ਨੂੰ ਨਾਮ ਦੇਣ ਜਾ ਰਹੇ ਹਨ ।ਦੱਸ ਦਈਏ ਕਿ ਦੋਵੇਂ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।

 

View this post on Instagram

 

A post shared by mon (@imouniroy)

You may also like