ਮੌਨੀ ਰਾਏ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ

Written by  Shaminder   |  January 27th 2023 06:18 PM  |  Updated: January 27th 2023 06:20 PM

ਮੌਨੀ ਰਾਏ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਦਿੱਤੀ ਵਧਾਈ

ਮੌਨੀ ਰਾਏ (Mouni Roy)ਅੱਜ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ (Wedding Anniversary) ਮਨਾ ਰਹੀ ਹੈ । ਇਸ ਮੌਕੇ ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਸੂਰਜ ਨਾਂਬਿਆਰ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ ।

Mouni Roy .,, image Source : Instagram

ਹੋਰ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਸ਼੍ਰੀ ਬਰਾੜ ਅਤੇ ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਬੇੜੀਆਂ’ ਰਿਲੀਜ਼

ਦੋਵੇਂ ਇਸ ਮੌਕੇ ਭਗਵਾਨ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਮੌਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਦੇ ਨਾਲ ਭਗਵਾਨ ਦੇ ਦਰਬਾਰ ‘ਚ ਨਜ਼ਰ ਆ ਰਹੀ ਹੈ ।

Mouni Roy .,,' image Source : Instagram

ਹੋਰ ਪੜ੍ਹੋ : ਯੂ-ਟਿਊਬਰ ਗੌਰਵ ਤਨੇਜਾ ਨੇ ਅਮਰੀਕਾ ਦੇ ਅਸਮਾਨ ਭਾਰਤ ਦੀ ਵਧਾਈ ਸ਼ਾਨ, ਹਰ ਭਾਰਤੀ ਮਹਿਸੂਸ ਕਰ ਰਿਹਾ ਹੈ ਮਾਣ

ਦੱਸ ਦਈਏ ਕਿ ਮੌਨੀ ਰਾਏ ਅਤੇ ਸੂਰਜ ਨੇ ਅੱਜ ਦੇ ਹੀ ਦਿਨ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਸ ਜੋੜੀ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ । ਮੌਨੀ ਰਾਏ ਸਫੇਦ ਰੰਗ ਦੀ ਡਰੈੱਸ ‘ਚ ਨਜ਼ਰ ਆਈ ਜਦੋਂਕਿ ਸੂਰਜ ਵ੍ਹਾਈਟ ਰੰਗ ਦੇ ਕੁੜਤੇ ਪਜਾਮੇ ‘ਚ ਨਜ਼ਰ ਆਏ । ਇਸ ਤੋਂ ਇਲਾਵਾ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

mouni Roy with husband-min image From instagram

ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਮੌਨੀ ਰਾਏ ਅਤੇ ਸੂਰਜ ਦੀ ਮੁਲਾਕਾਤ ਦੁਬਈ ‘ਚ ਹੋਈ ਸੀ ਅਤੇ ਇਸੇ ਮੁਲਾਕਾਤ ਦੇ ਦੌਰਾਨ ਹੀ ਦੋਵਾਂ ਨੇ ਇੱਕ ਦੂਜੇ ਨੂੰ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ ਸੀ ।

 

View this post on Instagram

 

A post shared by mon (@imouniroy)

You May Like This
DOWNLOAD APP


© 2023 PTC Punjabi. All Rights Reserved.
Powered by PTC Network