Movie Review: 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਸਿਨੇਮਾਘਰਾਂ 'ਚ ਪਾ ਰਹੀ ਹੈ ਧਮਾਲਾਂ

Written by  Gourav Kochhar   |  April 13th 2018 07:18 AM  |  Updated: April 13th 2018 07:18 AM

Movie Review: 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਸਿਨੇਮਾਘਰਾਂ 'ਚ ਪਾ ਰਹੀ ਹੈ ਧਮਾਲਾਂ

ਪਿਛਲੇ ਕਈ ਦਿਨਾਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ਗੋਲਕ, ਬੁਗਨੀ, ਬੈਂਕ ਤੇ ਬਟੂਆ Golak Bugni Bank Te Batua ਅੱਜ ਹੋ ਗਈ ਹੈ ਰਿਲੀਜ਼ । ਇਸ ਫ਼ਿਲਮ ਨੂੰ ਸੈਂਸਰ ਬੋਰਡ ਵੱਲੋਂ ਆਖਰੀ ਸਮੇਂ ਤੱਕ ਵਿਚਾਰਨ ਮਗਰੋਂ ਕੁੱਝ ਕੱਟ ਲਾਉਣ ਤੋਂ ਬਾਅਦ ਸਰਟੀਫ਼ਿਕੇਟ ਦਿੱਤਾ ਗਿਆ ਹੈ। ਸੈਂਸਰ ਬੋਰਡ ਵੱਲੋਂ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ 'ਤੇ ਵਿਅੰਗ ਕਰਨ ਕਰਕੇ ਇਸ ਫਿਲਮ ਨੂੰ ਨੱਕੇ ਵਿਚੋਂ ਲੰਘਾਇਆ ਗਿਆ ਹੈ।

movie review golak bugni bank te batua

ਗੋਲਕ, ਬੁਗਨੀ, ਬੈਂਕ ਤੇ ਬਟੂਆ Golak Bugni Bank Te Batua ਫਿਲਮ ਜਿੱਥੇ ਨੋਟਬੰਦੀ 'ਤੇ ਵਿਅੰਗ ਕਰਦੀ ਹੈ, ਉਥੇ ਇਸ ਵਿਚ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਪੈਸਿਆਂ ਨਾਲ ਰਿਸ਼ਤਿਆਂ ਦੀ ਅਹਿਮੀਅਤ ਵੱਧ ਹੈ। ਜਦੋਂ ਨੋਟਬੰਦੀ ਮੌਕੇ ਘਰਾਂ 'ਚ ਪਏ ਪੈਸੇ ਬਾਜ਼ਾਰ 'ਚ ਚੱਲਣੋਂ ਬੰਦ ਹੋ ਗਏ ਤਾਂ ਰਿਸ਼ਤੇ ਹੀ ਕੰਮ ਆਏ। ਇਸ ਲਈ ਪੈਸਿਆਂ ਨਾਲ ਰਿਸ਼ਤੇ ਨਹੀਂ ਤੋਲਣੇ ਚਾਹੀਦੇ।

Harish-Simi1

ਫਿਲਮ ਵਿਚ ਹਰੀਸ਼ ਵਰਮਾ Harish Verma , ਸਿੰਮੀ ਚਾਹਲ, ਅਨੀਤਾ ਦੇਵਗਨ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਤੇ ਗੁਰਸ਼ਬਦ ਨੇ ਅਦਾਕਾਰੀ ਕੀਤੀ ਹੈ। ਇਹ ਫ਼ਿਲਮ ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। 'ਰਿਦਮ ਬੁਆਏਜ਼ ਐਂਟਰਟੇਨਮੈਂਟ' ਨੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ, ਸੱਭ ਨੇ ਕਮਾਲ ਕੀਤੀ ਹੈ। ਤੇ ਹੁਣ ਫ਼ਿਲਮ ਗੋਲਕ, ਬੁਗਨੀ, ਬੈਂਕ ਤੇ ਬਟੂਆ Golak Bugni Bank Te Batua ਵੀ ਅੱਤ ਕਰਵਾ ਰਹੀ ਹੈ | ਇਸ ਵਾਰ 'ਰਿਦਮ ਬੁਆਏਜ਼' ਨਾਲ 'ਹੇਅਰ ਓਮਜੀ ਸਟੂਡੀਓਜ਼' ਨੇ ਮਿਲ ਕੇ ਕੰਮ ਕੀਤਾ ਹੈ। ਫ਼ਿਲਮ ਦੇ ਨਿਰਮਾਤਾਵਾਂ ਵਿਚ ਕਾਰਜ ਗਿੱਲ ਤੇ ਤਲਵਿੰਦਰ ਸਿੰਘ ਹੇਅਰ ਦੇ ਨਾਂ ਸ਼ਾਮਲ ਹਨ।

Harish-Simi1

ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਫ਼ਿਲਮ ਦਾ ਕਮਾਲ ਇਸ ਗੱਲ ਵਿਚ ਵੀ ਹੈ ਕਿ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਮਰਿੰਦਰ ਗਿੱਲ ਦੀ ਵੀ ਇਸ ਵਿਚ ਅਦਾਕਾਰੀ ਹੈ। ਉਨ੍ਹਾਂ ਭਾਵੇਂ ਮਹਿਮਾਨ ਰੋਲ ਅਦਾ ਕੀਤਾ ਹੈ ਪਰ ਹਰ ਪਾਸੇ ਉਨ੍ਹਾਂ ਦੇ ਕਿਰਦਾਰ ਦੀ ਚਰਚਾ ਹੋ ਰਹੀ ਹੈ।

Amrinder Gill - Lakh Wari


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network