ਬਾਕਸ ਆਫ਼ਿਸ 'ਤੇ 'ਸਾਹੋ' ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਜਾਣੋ ਤਿੰਨ ਦਿਨ 'ਚ ਕਿੰਨ੍ਹੀ ਕੀਤੀ ਕਮਾਈ

written by Aaseen Khan | September 02, 2019

30 ਅਗਸਤ ਨੂੰ ਰਿਲੀਜ਼ ਹੋਈ ਸਾਊਥ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ ਦੀ ਫ਼ਿਲਮ 'ਸਾਹੋ' ਟਿਕਟ ਖਿੜਕੀ 'ਤੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਹਾਲਾਂਕਿ ਫ਼ਿਲਮ ਕ੍ਰਿਟਿਕਸ ਨੂੰ ਇਹ ਫ਼ਿਲਮ ਕੁਝ ਖ਼ਾਸ ਪਸੰਦ ਨਹੀਂ ਆਈ ਹੈ ਪਰ ਇਸ ਦੇ ਬਾਵਜੂਦ ਫ਼ਿਲਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਫ਼ਿਲਮ ਨੂੰ ਪਹਿਲੇ ਦਿਨ ਹਿੰਦੀ ਵਰਜ਼ਨ 'ਚ 24 ਕਰੋੜ ਦੀ ਸ਼ਾਨਦਾਰ ਓਪਨਿੰਗ ਲੱਗੀ ਸੀ। ਬਾਕਸ ਆਫ਼ਿਸ ਇੰਡੀਆ ਡੌਟ ਕੌਮ ਦੇ ਮੁਤਾਬਿਕ ਸਾਹੋ ਨੇ ਪਿਛਲੇ ਦਿਨ ਯਾਨੀ ਐਤਵਾਰ ਨੂੰ 29 ਤੋਂ 30 ਕਰੋੜ ਦੀ ਜ਼ਬਰਦਸਤ ਕਮਾਈ ਕੀਤੀ ਹੈ। ਇਸ ਤਰ੍ਹਾਂ ਇਹ ਫ਼ਿਲਮ ਕੇਵਲ ਹਿੰਦੀ ਭਾਸ਼ਾ 'ਚ ਹੀ ਤਿੰਨ ਦਿਨ ਦੇ ਅੰਦਰ 79 ਤੋਂ 80 ਕਰੋੜ ਦੀ ਕਮਾਈ ਕਰ ਚੁੱਕੀ ਹੈ।


ਇਸੇ ਤਰ੍ਹਾਂ ਦੂਜੇ ਦਿਨ ਵੀ ਫ਼ਿਲਮ ਨੇ 23 ਕਰੋੜ ਦੀ ਰੁਪਏ ਦੀ ਕਮਾਈ ਕੀਤੀ ਸੀ। ਫ਼ਿਲਮ ਦੇ ਓਵਰ ਆਲ ਬਿਜ਼ਨਸ ਦੀ ਗੱਲ ਕਰੀਏ ਤਾਂ ਦੇਸ਼ ਭਰ 'ਚੋਂ ਹੁਣ ਤੱਕ ਸਾਹੋ ਫ਼ਿਲਮ 200 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਚੁੱਕੀ ਹੈ। ਕਮਾਈ ਦੇ ਮਾਮਲੇ 'ਚ ਸਾਹੋ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਤੀਸਰੀ ਅਜਿਹੀ ਡੱਬ ਫ਼ਿਲਮ ਬਣ ਚੁੱਕੀ ਹੈ ਜਿਸ ਨੇ ਹਿੰਦੀ ਸਿਨੇਮਾ 'ਤੇ ਸਭ ਤੋਂ ਵੱਧ ਕਮਾਈ ਦਾ ਰਿਕਾਰਡ ਬਣਾਇਆ ਹੈ।

ਹੋਰ ਵੇਖੋ : ਕਮਾਈ ਦੇ ਮਾਮਲੇ 'ਚ ਅਕਸ਼ੇ ਕੁਮਾਰ ਦੁਨੀਆ ਭਰ ਦੇ ਅਦਾਕਾਰਾਂ ਦੀ ਲਿਸਟ 'ਚ ਆਏ ਚੌਥੇ ਨੰਬਰ 'ਤੇ, ਅਰਬਾਂ 'ਚ ਹੈ ਸਲਾਨਾ ਦੀ ਕਮਾਈ

ਇਸ ਤੋਂ ਪਹਿਲਾਂ ਬਾਹੂਬਲੀ ਫ਼ਿਲਮ ਦੇ ਜ਼ਰੀਏ ਪ੍ਰਭਾਸ ਹਿੰਦੀ ਸਿਨੇਮਾ 'ਤੇ ਕਮਾਲ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਹੁਣ ਇਸ ਮਾਡਰਨ ਅੰਦਾਜ਼ ਅਤੇ ਐਕਸ਼ਨ ਨਾਲ ਭਰਪੂਰ ਫ਼ਿਲਮ ਸਾਹੋ 'ਚ ਵੀ ਪ੍ਰਭਾਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

You may also like