ਫਿਲਮ 'ਆਟੇ ਦੀ ਚਿੜ੍ਹੀ' ਦਾ ਗੀਤ 'ਮੁੱਛ' ਹੋਇਆ ਰਿਲੀਜ਼ 

Written by  Shaminder   |  October 17th 2018 09:19 AM  |  Updated: October 17th 2018 09:19 AM

ਫਿਲਮ 'ਆਟੇ ਦੀ ਚਿੜ੍ਹੀ' ਦਾ ਗੀਤ 'ਮੁੱਛ' ਹੋਇਆ ਰਿਲੀਜ਼ 

ਫਿਲਮ 'ਆਟੇ ਦੀ ਚਿੜ੍ਹੀ' ਦਾ ਇੱਕ ਹੋਰ ਗੀਤ 'ਮੁੱਛ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਐਮੀ ਵਿਰਕ ਨੇ ਗਾਇਆ ਹੈ ਅਤੇ ਉਨ੍ਹਾਂ ਦਾ ਸਾਥ ਦਿੱਤਾ ਹੈ ਇੰਦਰ ਕੌਰ ਨੇ । ਗੀਤ ਨੂੰ ਐਮੀ ਵਿਰਕ ਅਤੇ ਰੁਬੀਨਾ ਬਾਜਵਾ 'ਤੇ ਫਿਲਮਾਇਆ ਗਿਆ ਹੈ ।ਇਸ ਗੀਤ 'ਚ ਉਨ੍ਹਾਂ ਨੇ ਆਪਣੀ ਰੌਅਬਦਾਰ ਮੁੱਛ ਦੀ ਗੱਲ ਕੀਤੀ ਹੈ ਕਿ ਪੁੱਤਾਂ ਵਾਂਗ ਜੱਟ ਨੇ ਇਸ ਮੁੱਛ ਨੂੰ ਪਾਲਿਆ ਹੈ ਅਤੇ ਇਸ ਦੀ ਨਿਖੇਧੀ ਨਾ ਕਰੀਂ ਮੁਟਿਆਰੇ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡੀਜੇ ਫਲੋ ਨੇ । ਜਦਕਿ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਹੀ ਲਿਖੇ ਹਨ ।ਇਸ ਗੀਤ ਨੂੰ ਯੂ-ਟਿਊਬ 'ਤੇ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਸ਼ਹਿਰ ਲੁਧਿਆਣਾ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਨੇ ਪਾਈਆਂ ਧੂੰਮਾਂ

ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ੧੮ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫਿਲਮ 'ਚ ਅੰਮ੍ਰਿਤ ਮਾਨ ਦੇ ਨਾਲ ਨੀਰੂ ਬਾਜਵਾ ,ਸਰਦਾਰ ਸੋਹੀ ,ਗੁਰਪ੍ਰੀਤ ਘੁੱਗੀ ,ਕਰਮਜੀਤ ਅਨਮੋਲ ,ਨਿਸ਼ਾ ਬਾਨੋ ਸਣੇ ਹੋਰ ਕਈ ਅਦਾਕਾਰ ਵਿਖਾਈ ਦੇਣਗੇ ।ਇਸ ਫਿਲਮ ਨੂੰ ਲੈ ਕੇ ਅੰਮ੍ਰਿਤ ਮਾਨ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਲੋਕਾਂ ਨੂੰ ਇਹ ਫਿਲਮ ਪਸੰਦ ਆਏਗੀ ।ਪਰ ਲੋਕਾਂ ਦੀਆਂ ਉਮੀਦਾਂ 'ਤੇ ਇਹ ਫਿਲਮ ਖਰੀ ਉਤਰਦੀ ਹੈ ਕਿ ਨਹੀਂ ਇਹ ਤਾਂ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ੧੮ ਅਕਤੂਬਰ ਦਾ ।

ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ । ਫਿਲਹਾਲ ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਦਾ ਉਤਸ਼ਾਹ ਵੇਖਣ ਲਾਇਕ ਹੈ । ਇਸਦੇ ਨਾਲ ਹੀ ਫਿਲਮ ਦਾ ਨਾਂਅ 'ਆਟੇ ਦੀ ਚਿੜ੍ਹੀ' ਲੋਕਾਂ ਨੂੰ ਆਪਣੇ ਵੱਲ ਜ਼ਰੂਰ ਆਕ੍ਰਸ਼ਿਤ ਕਰੇਗਾ ।ਇਸ ਗੀਤ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਨੇ ਵੀ ਇਸ ਗੀਤ ਦਾ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network