ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਹੋਇਆ ਦੇਹਾਂਤ

written by Rupinder Kaler | April 19, 2021

ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ ਹੋ ਗਿਆ ਹੈ । ਮੁਕੇਸ਼ ਖੰਨਾ ਦੇ ਭਰਾ ਸਤੀਸ਼ ਖੰਨਾ ਦਾ ਦੇਹਾਂਤ 84 ਸਾਲ ਦੀ ਉਮਰ ’ਚ ਹਾਰਟ ਅਟੈਕ ਨਾਲ ਹੋਇਆ ਹੈ। ਇਸ ਤੋਂ ਪਹਿਲਾਂ ਉਹ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ, 8 ਅਪ੍ਰੈਲ ਨੂੰ ਸਤੀਸ਼ ਖੰਨਾ ਦੀ ਕੋਰੋਨਾ ਰਿਪੋਰਟ ਨਿਗੇਟਿਵ ਆਈ ਸੀ ਪਰ ਕੋਰੋਨਾ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਦੌਰਾਨ ਸਤੀਸ਼ ਨੂੰ ਹਾਰਟਅਟੈਕ ਆ ਗਿਆ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।

ਹੋਰ ਪੜ੍ਹੋ :

ਹਰਭਜਨ ਸਿੰਘ ਨੇ ਭੰਗੜਾ ਪਾ ਕੇ ਜਿੱਤਿਆ ਸਭ ਦਾ ਦਿਲ, ਵੀਡੀਓ ’ਤੇ ਪਤਨੀ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

ਮੁਕੇਸ਼ ਖੰਨਾ ਨੇ ਭਰਾ ਦੇ ਦੇਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਤੇ ਦਿੱਤੀ ਹੈ ।ਖੰਨਾ ਨੇ ਦੱਸਿਆ ਕਿ ‘ਸ਼ਨੀਵਾਰ ਦੀ ਦੁਪਹਿਰ ਨੂੰ ਉਹ ਬੇਹੱਦ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਉਦੋਂ ਥੋੜ੍ਹੀ ਦੇਰ ਬਾਅਦ ਭਰਾ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ।

ਮੁੰਬਈ ’ਚ ਬਾਂਦਰਾ ਦੇ ਪਾਲੀ ਹਿਲ ਇਲਾਕੇ ’ਚ ਰਹਿਣ ਵਾਲੇ ਮੇਰੇ ਭਰਾ ਜੀ ਨੂੰ ਅਟੈਕ ਆਉਣ ਦੇ ਤੁਰੰਤ ਬਾਅਦ ਹਸਪਤਾਲ ਲੈ ਜਾਇਆ ਗਿਆ ਸੀ ਪਰ ਹਸਪਤਾਲ ’ਚ ਐਡਮਿਟ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ।’

0 Comments
0

You may also like