ਕਿਸਮਤ ਫ਼ਿਲਮ 'ਚ ਕਮਲ ਖ਼ਾਨ ਦੇ 'ਆਵਾਜ਼' ਗੀਤ ਤੋਂ ਬਾਅਦ 'ਮੁਕਲਾਵਾ' 'ਚ ਰੱਬ ਜਾਣੇ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

written by Aaseen Khan | May 13, 2019

ਕਿਸਮਤ ਫ਼ਿਲਮ 'ਚ ਕਮਲ ਖ਼ਾਨ ਦੇ 'ਆਵਾਜ਼' ਗੀਤ ਤੋਂ ਬਾਅਦ 'ਮੁਕਲਾਵਾ' 'ਚ ਰੱਬ ਜਾਣੇ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : 24 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁਕਲਾਵਾ' ਜਿਸ 'ਚ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਸੁਪਰਹਿੱਟ ਜੋੜੀ ਦਾ ਮੁਕਲਾਵਾ ਦੇਖਣ ਨੂੰ ਮਿਲਣ ਵਾਲਾ ਹੈ। ਫ਼ਿਲਮ ਦੇ ਟਰੇਲਰ ਅਤੇ ਗਾਣੇ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਨ। ਐਮੀ ਵਿਰਕ ਦੀ ਫ਼ਿਲਮ ਕਿਸਮਤ 'ਚ ਕਮਲ ਖ਼ਾਨ ਦਾ ਗੀਤ ਅਵਾਜ਼ ਰਿਲੀਜ਼ ਹੋਇਆ ਸੀ ਜਿਹੜਾ ਅਜੇ ਤੱਕ ਵੀ ਸੁਣਿਆ ਜਾਂਦਾ ਹੈ, ਤੇ ਹੁਣ ਉਹਨਾਂ ਦੀ ਆਉਣ ਵਾਲੀ ਫ਼ਿਲਮ ਮੁਕਲਾਵਾ 'ਚ ਵੀ ਕਮਲ ਖ਼ਾਨ ਦੀ ਅਵਾਜ਼ 'ਚ ਇੱਕ ਹੋਰ ਖ਼ੂਬਸੂਰਤ ਗੀਤ 'ਰੱਬ ਜਾਣੇ' ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਸੈਡ ਸੌਂਗ ਹੈ ਜਿਸ 'ਚ ਗਾਇਕ ਕਮਲ ਖ਼ਾਨ ਨੇ ਵਿੰਦਰ ਨਾਥੂਮਾਜਰਾ ਦੇ ਬੋਲਾਂ ਨੂੰ ਸ਼ਾਨਦਾਰ ਗਾਇਆ ਹੈ। ਸਰਗੁਣ ਮਹਿਤਾ ਨਾਲ ਆਈ ਫ਼ਿਲਮ ਕਿਸਮਤ ਵੀ ਬਲਾਕਬਸਟਰ ਰਹੀ ਸੀ ਤੇ ਕਮਲ ਖ਼ਾਨ ਦੇ ਗੀਤ ਅਵਾਜ਼ ਨੇ ਤਾਂ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਸੀ। ਹੁਣ ਮੁਕਲਾਵਾ ਫ਼ਿਲਮ 'ਚ ਕਮਲ ਖ਼ਾਨ ਦੀ ਆਵਾਜ਼ ਦਾ ਉਹ ਹੀ ਜਾਦੂ ਬਰਕਰਾਰ ਹੈ ਤੇ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ। ਹੋਰ ਵੇਖੋ :ਗੁਰਨਾਮ ਭੁੱਲਰ ਸੋਨਮ ਬਾਜਵਾ ਜਾਂ ਤਾਨੀਆ 'ਚੋਂ ਕਿਸ ਨਾਲ ਕਰ ਰਹੇ ਨੇ 'ਇਸ਼ਕ ਦੀਆਂ ਸ਼ੁਰੂਆਤਾਂ', ਦੇਖੋ ਵੀਡੀਓ ਸਿਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਮੁਕਲਾਵਾ 'ਚ ਪੰਜਾਬ 'ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਆਹ ਦੀ ਰੀਤ ਜਿਸ ਨੂੰ ਮੁਕਲਾਵਾ ਕਿਹਾ ਜਾਂਦਾ ਹੈ ਦੀ ਕਹਾਣੀ ਹੈ ਜਿਹੜੀ ਐਮੀ ਵਿਰਕ ਅਤੇ ਸੋਨਮ ਬਾਜਵਾ ਦੇ ਆਲੇ ਦੁਆਲੇ ਘੁੰਮਦੀ ਹੈ। ਦੇਖਣਾ ਹੋਵੇਗਾ 24 ਮਈ ਨੂੰ ਐਮੀ 'ਤੇ ਸੋਨਮ ਦਾ ਮੁਕਲਾਵਾ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।

0 Comments
0

You may also like