ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਦਾ ਹੋਇਆ ਦਿਹਾਂਤ, ਇੰਡਸਟਰੀ ਵਿੱਚ ਸੋਗ ਦੀ ਲਹਿਰ

written by Rupinder Kaler | December 28, 2020

ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦੇਹਾਂਤ ਹੋ ਗਿਆ। ਜਿਸ ਦੀ ਜਾਣਕਾਰੀ ਰਹਿਮਾਨ ਨੇ ਆਪਣੇ ਟਵਿੱਟਰ ਤੇ ਇੱਕ ਇਕ ਫੋਟੋ ਸ਼ੇਅਰ ਕਰਕੇ ਦਿੱਤੀ ਹੈ ।ਏ ਆਰ ਰਹਿਮਾਨ ਵੱਲੋਂ ਸ਼ੇਅਰ ਕੀਤੀ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਉਹਨਾਂ ਨਾਲ ਅਫਸੋਸ ਜਾਹਿਰ ਕਰ ਰਹੇ ਹਨ ।ਖ਼ਬਰਾਂ ਮੁਤਾਬਿਕ ਕਰੀਮਾ ਬੇਗਮ ਦੀ ਮੌਤ 28 ਦਸੰਬਰ ਨੂੰ ਸਵੇਰੇ ਚੇਨਈ ’ਚ ਹੋਈ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ।

Kareema_Begum

ਹੋਰ ਪੜ੍ਹੋ :

ਅਮਿਤਾਬ ਬੱਚਨ ਨੇ ਆਪਣੇ ਨਾਨੇ ਖ਼ਜਾਨ ਸਿੰਘ ਦੀ ਤਸਵੀਰ ਕੀਤੀ ਸਾਂਝੀ

ਬੀ ਪਰਾਕ ਨੇ ਸ਼ੇਅਰ ਕੀਤੀ ਆਪਣੇ ਪਰਿਵਾਰ ਦੀ ਪਿਆਰੀ ਜਿਹੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

AR_RAHMAN

ਰਹਿਮਾਨ ਨੇ ਮਾਂ ਦੀ ਫੋਟੋ ਨਾਲ ਕੋਈ ਕੈਪਸ਼ਨ ਨਹੀਂ ਲਿਖਿਆ। ਰਹਿਮਾਨ ਦੀ ਮਾਂ ਦੇ ਦੇਹਾਂਤ ਦੀ ਖਬਰ ਫੈਲਦੇ ਹੀ ਦੱਖਣੀ ਭਾਰਤੀ ਫਿਲਮ ਇੰਡਸਟਰੀ ’ਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਚੇਨਈ ’ਚ ਰਹਿਮਾਨ ਦੇ ਘਰ ਦੇ ਬਾਹਰ ਫੈਨਜ਼ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਨਿਰਦੇਸ਼ਕ ਸ਼ੰਕਰ ਨੇ ਰਹਿਮਾਨ ਦੇ ਘਰ ਜਾ ਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਰਹਿਮਾਨ ਆਪਣੀ ਮਾਂ ਦੇ ਬਹੁਤ ਕਰੀਬ ਸੀ।

AR_RAHMAN_3

ਇਕ ਇੰਟਰਵਿਊ ’ਚ ਰਹਿਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਹੀ ਸਭ ਤੋਂ ਪਹਿਲਾਂ ਇਹ ਅਹਿਸਾਸ ਕੀਤਾ ਸੀ ਕਿ ਉਹ ਸੰਗੀਤ ਦੇ ਖੇਤਰ ’ਚ ਨਾਂ ਕਮਾਉਣਗੇ। ਚੇਨਈ ਟਾਈਮਜ਼ ਨਾਲ ਗੱਲ ਕਰਦੇ ਹੋਏ ਰਹਿਮਾਨ ਨੇ ਕਿਹਾ ਸੀ-ਉਨ੍ਹਾਂ ਦੇ ਅੰਦਰ ਸੰਗੀਤ ਨੂੰ ਸਮਝਾਉਣ ਦੀ ਸ਼ਕਤੀ ਸੀ। ਜਿਸ ਤਰ੍ਹਾਂ ਨਾਲ ਉਹ ਸੋਚਦੀ ਹੈ ਤੇ ਫੈਸਲੇ ਲੈਂਦੀ ਹੈ ਅਧਿਆਤਮਿਕ ਤੌਰ ’ਤੇ ਉਹ ਮੇਰੇ ਤੋਂ ਬਹੁਤ ਉੱਪਰ ਹੈ।

0 Comments
0

You may also like