ਅਦਾਕਾਰਾ ਭਾਗਿਆ ਸ਼੍ਰੀ ਦਾ ਛਲਕਿਆ ਦਰਦ, ਕਿਹਾ ਮੇਰੇ ਵਿਆਹ ‘ਚ ਮੇਰੇ ਮਾਪੇ ਵੀ ਨਹੀਂ ਸਨ ਹੋਏ ਸ਼ਾਮਿਲ
ਅਦਾਕਾਰਾ ਭਾਗਿਆ ਸ਼੍ਰੀ (Bhagyashree) ਜਿਸ ਨੇ ਆਪਣੀ ਪਹਿਲੀ ਫ਼ਿਲਮ ‘ਮੈਂਨੇ ਪਿਆਰ ਕੀਆ’ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ । ਅਦਾਕਾਰਾ ਟੀਵੀ ਦੇ ਇੱਕ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੀ ਹੈ । ਇਸ ਦੌਰਾਨ ਅਦਾਕਾਰਾ ਨੇ ਆਪਣੇ ਵਿਆਹ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ । ਜਿਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਉਹ ਭਾਵੁਕ ਹੋ ਗਈ । ਅਦਾਕਾਰਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓ (Video)‘ਚ ਅਦਾਕਾਰਾ ਦੱਸ ਰਹੀ ਹੈ ਕਿ ਉਸ ਨੇ ਆਪਣੇ ਮਾਪਿਆਂ ਤੋਂ ਬਾਹਰ ਜਾ ਕੇ ਵਿਆਹ ਕਰਵਾਇਆ ਸੀ । ਜਿਸ ਕਾਰਨ ਇਸ ਵਿਆਹ ‘ਚ ਕੋਈ ਵੀ ਸ਼ਾਮਿਲ ਨਹੀਂ ਸੀ ਹੋਇਆ ।
image From instagram
ਹੋਰ ਪੜ੍ਹੋ : 6 ਮਾਰਚ ਨੂੰ ਹੋਵੇਗਾ ਗੀਤਕਾਰ ਬਾਬੂ ਸਿੰਘ ਮਾਨ ਦੇ ਪੁੱਤਰ ਰਵੀ ਮਾਨ ਦਾ ਭੋਗ ਅਤੇ ਅੰਤਿਮ ਅਰਦਾਸ, ਹਰਭਜਨ ਮਾਨ ਨੇ ਸਾਂਝੀ ਕੀਤੀ ਪੋਸਟ
ਇੱਥੋਂ ਤੱਕ ਕਿ ਉਸ ਦੇ ਮਾਪੇ ਵੀ ਉਸ ਦੇ ਵਿਆਹ ‘ਚ ਨਹੀਂ ਸਨ ਆਏ । ਕਿਉਂਕਿ ਉਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ।ਅਦਾਕਾਰਾ ਨੇ ਇਹ ਵੀ ਕਿਹਾ ਕਿ ਮੀਡੀਆ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਨੇ ਭੱਜ ਕੇ ਵਿਆਹ ਕਰਵਾਇਆ ਹੈ ਅਜਿਹਾ ਨਹੀਂ ਹੈ । ਭਾਗਿਆ ਸ਼੍ਰੀ ਨੇ ਮਾਪਿਆਂ ਨੂੰ ਵੀ ਇਹ ਨਸੀਹਤ ਦਿੱਤੀ ਕਿ ਕਦੇ ਕਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਫਨਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਦੇ ਨਾਲ ਜਿਉਣ ਦੇਣਾ ਚਾਹੀਦਾ ਹੈ ।
ਅਦਾਕਾਰਾ ਭਾਗਿਆ ਸ਼੍ਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ । ਸਲਮਾਨ ਖਾਨ ਦੇ ਨਾਲ ਆਈ ਇਹ ਫ਼ਿਲਮ ਰੋਮਾਂਟਿਕ ਪ੍ਰੇਮ ਕਹਾਣੀ ‘ਤੇ ਅਧਾਰਿਤ ਸੀ । ਅਦਾਕਾਰਾ ਦੇ ਦੋ ਬੱਚੇ ਹਨ ਇੱਕ ਬੇਟਾ ਅਤੇ ਦੂਜੀ ਬੇਟੀ ।ਬੇਟਾ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲਾ ਹੈ ।
View this post on Instagram