ਪਾਵ ਧਾਰੀਆ ਨੂੰ ਲੱਗਿਆ ਵੱਟਣਾ , ਚਾਚੀਆਂ ਤਾਈਆਂ ਨੇ ਕੀਤਾ ਮਜ਼ਾਕ 'ਤੇ ਮਸਤੀ ,ਵੇਖੋ ਤਸਵੀਰਾਂ

written by Shaminder | January 10, 2019

ਜਿੱਥੇ ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ,ਉੱਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਾਵ ਧਾਰੀਆ ਵੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਰਹੇ ਨੇ ।ਉਨ੍ਹਾਂ ਨੂੰ ਵੱਟਣਾ ਲਗਾਇਆ ਗਿਆ ।

ਹੋਰ ਵੇਖੋ :ਬੁਆਫੇ ਫ੍ਰੈਂਡ ਨੇ ਸੁਸ਼ਮਿਤਾ ਸੇਨ ਦੀ ਬਦਲੀ ਜ਼ਿੰਦਗੀ ,ਨਵੇਂ ਰੰਗ ‘ਚ ਰੰਗੀ ਗਈ ਹੈ ਸੁਸ਼ਮਿਤਾ ,ਵੇਖੋ ਵੀਡਿਓ

paav dharia paav dharia

ਵੱਟਣੇ ਦੀ ਇਸ ਰਸਮ ਦੌਰਾਨ ਪਾਵ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਹਲਦੀ ਲਗਾਈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ।ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਪਾਵ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਵੱਟਣਾ ਲਗਾ ਰਹੇ ਨੇ ।

ਹੋਰ ਵੇਖੋ : ਸਿੱਖੀ ਦੇ ਰੰਗ ‘ਚ ਰੰਗਿਆ ਗੋਰਾ ,ਜਪੁਜੀ ਸਾਹਿਬ ਦਾ ਪਾਠ ਹੈ ਮੂੰਹ ਜੁਬਾਨੀ ਯਾਦ ,ਵੇਖੋ ਵੀਡਿਓ

paav dharia paav dharia

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਪਾਵ ਦੇ ਚਿਹਰੇ 'ਤੇ ਵਿਆਹ ਦੀ ਖੁਸ਼ੀ ਸਾਫ ਝਲਕ ਰਹੀ ਹੈ । ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਨ੍ਹਾਂ ਦੀ ਹਲਦੀ ਦੀਆਂ ਕੁਝ ਤਸਵੀਰਾਂ ।

paav dharia paav dharia

ਪਾਵ ਧਾਰੀਆ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

paav dharia paav dharia

 

You may also like