
Nachhatar Gill News : ਪੰਜਾਬੀ ਗਾਇਕ ਨਛੱਤਰ ਗਿੱਲ ਲਈ ਸਾਲ 2022 ਬਹੁਤ ਬੁਰਾ ਰਿਹਾ। ਉਨ੍ਹਾਂ ਦੇ ਘਰ ਖੁਸ਼ੀਆਂ ਦੇ ਨਾਲ-ਨਾਲ ਸੋਗ ਦੀ ਲਹਿਰ ਵੀ ਦੌੜ ਗਈ, ਜਦੋਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ। ਹੁਣ ਨਛੱਤਰ ਗਿੱਲ ਮੁੜ ਕੰਮ 'ਤੇ ਪਰਤੇ ਆਏ ਹਨ।

ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਆਪਣੀ ਬੇਟੀ ਦਾ ਵਿਆਹ ਦੇਖਣ ਤੋਂ ਬਾਅਦ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਈ। ਹਾਲਾਂਕਿ 16 ਨਵੰਬਰ ਨੂੰ ਉਨ੍ਹਾਂ ਦੇ ਬੇਟੇ ਦਾ ਵੀ ਵਿਆਹ ਹੋਣਾ ਸੀ, ਪਰ 15 ਨਵੰਬਰ ਨੂੰ ਹੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ।
ਗਾਇਕ ਦਾ ਪਰਿਵਾਰ ਅਜੇ ਵੀ ਇਸ ਸਦਮੇ ਚੋਂ ਨਿਕਲਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਨਛੱਤਰ ਗਿੱਲ ਵੀ ਹੁਣ ਆਪਣੇ ਕੰਮ 'ਤੇ ਪਰਤ ਚੁੱਕੇ ਹਨ। ਇਸ ਦੀ ਜਾਣਕਾਰੀ ਖ਼ੁਦ ਨਛੱਤਰ ਗਿੱਲ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਸ਼ੇਅਰ ਕੀਤੀ।

ਗਾਇਕ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ। ਜਿਸ ਵਿੱਚ ਉਹ ਸਟੇਜ ਉੱਤੇ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ 'ਤੇ ਕੈਪਸ਼ਨ ਦਿੰਦੇ ਹੋਏ ਗਾਇਕ ਨੇ ਲਿਖਿਆ, ਕੰਮ ਤੇ ਵਾਪਸੀ...ਦਾਤਾ ਜੀ ਮਿਹਰ ਕਰੋ..ਵਾਹਿਗੁਰੂ🙏🙏..ਸ਼ੋਅ ਬੁਕਿੰਗ ਲਈ, ਕਾਲ ਕਰੋ..+919814232462..."
ਨਛੱਤਰ ਗਿੱਲ ਦੀ ਇਸ ਪੋਸਟ ਨੂੰ ਦੇਖ ਪ੍ਰਸ਼ੰਸ਼ਕ ਵੀ ਖੁਸ਼ੀ ਜ਼ਾਹਿਰ ਕਰ ਰਹੇ ਹਨ ਤੇ ਉਨ੍ਹਾਂ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆਏ। ਇੱਕ ਨੇ ਕਮੈਂਟ ਕਰ ਲਿਖਿਆ, ਸ਼ੁਭਕਾਮਨਾਵਾਂ ਨਛੱਤਰ ਗਿੱਲ 22 ਜੀ... ਵਾਹਿਗੁਰੂ ਜੀ ਮਿਹਰ ਬਨਾਣੀ ਰੱਖਣ...ਪਹਿਲਾਂ ਦੀ ਤਰ੍ਹਾਂ ਤੁਹਾਡੇ ਲਾਈਵ ਸਟੇਜ ਸ਼ੋਅ ਵੇਖਣ ਨੂੰ ਮਿਲਣ! ਮੇਰੇ ਹਰ ਵੇਲੇ ਪਸੰਦੀਦਾ ਗਾਇਕ ਪੰਜਾਬੀਆਂ ਦਾ ਦਿਲ ❤️ਨਛੱਤਰ ਗਿੱਲ 👌👌👍👍🌹🌹😍☺️...

ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਸਟੂਡੀਓ ਦੀ ਵੀ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਸਟੂਡੀਓ ਟਾਈਮ.🎹🎻ਕੁਛ ਨਵੇਂ ਗਾਣੇ 🎤🎤ਵਾਹਿਗੁਰੂ ਜੀ ਮਿਹਰ ਕਰਨ🙏🙏... ਫਿਲਹਾਲ ਕਲਾਕਾਰ ਹੁਣ ਹੌਲੀ-ਹੌਲੀ ਆਪਣੇ ਦੁੱਖਾਂ ਨੂੰ ਭੁਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।
View this post on Instagram