ਝੂਠੀ ਰਿਪੋਰਟਾਂ 'ਤੇ ਭੜਕੇ ਨਾਗਾਅਰਜੁਨ, ਕਿਹਾ ਪੁੱਤਰ ਨਾਗਾ ਚੈਤਨਿਆ ਤੇ ਸਮਾਂਥਾ ਦੇ ਤਲਾਕ ਨੂੰ ਲੈ ਕੇ ਨਹੀਂ ਦਿੱਤਾ ਕੋਈ ਬਿਆਨ

written by Pushp Raj | January 28, 2022

ਸਾਊਥ ਇੰਡਸਟਰੀ ਦੀ ਮਸ਼ਹੂਰ ਜੋੜੀ ਸਮਾਂਥਾ ਰੂਥ ਪ੍ਰਭੂ ਅਤੇ ਨਾਗਾ ਚੈਤਨਿਆ ਨੇ ਬੀਤੇ ਸਾਲ ਇੱਕ ਦੂਜੇ ਤੋਂ ਵੱਖ ਹੋ ਗਏ ਹਨ। ਦੋਹਾਂ ਨੇ ਕੁਝ ਸਮਾਂ ਪਹਿਲਾਂ ਹੀ ਤਲਾਕ ਦਾ ਐਲਾਨ ਕੀਤਾ ਸੀ। ਦੋਵੇਂ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕੇ ਹਨ। ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਨਾਗਾ ਚੈਤਨਿਆ ਦੇ ਪਿਤਾ ਨਾਗਾਰਜੁਨ ਅਕੀਨੇਨੀ ਨੇ ਦੋਹਾਂ ਦੇ ਤਲਾਕ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਰਿਪੋਰਟ ਦੇ ਸਾਹਮਣੇ ਆਉਣ ਮਗਰੋਂ, ਨਾਗਾਰਜੁਨ ਅਕੀਨੇਨੀ ਨੇ ਇਨ੍ਹਾਂ ਰਿਪੋਰਟਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ।

ਨਾਗਾਅਰੁਜਨ ਨੇ ਆਪਣੇ ਅਧਿਕਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਅਜਿਹੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।

ਨਾਗਾਅਰੁਜਨ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, "ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਸਮੰਥਾ ਅਤੇ ਨਾਗਾ ਚੈਤਨਿਆ ਬਾਰੇ ਮੇਰੇ ਬਿਆਨ ਦਾ ਹਵਾਲਾ ਦਿੰਦੇ ਹੋਏ ਖ਼ਬਰ ਪੂਰੀ ਤਰ੍ਹਾਂ ਝੂਠੀ ਅਤੇ ਬਕਵਾਸ ਹੈ। ਮੈਂ ਮੀਡੀਆ ਦੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਅਫਵਾਹਾਂ ਨੂੰ ਖਬਰਾਂ ਦੇ ਰੂਪ ਵਿੱਚ ਪੋਸਟ ਕਰਨ ਤੋਂ ਬਚਣ।'' ਨਾਗਾਰਜੁਨ ਨੇ GiveNewsNotRumours ਹੈਸ਼ਟੈਗ ਵੀ ਦਿੱਤਾ ਹੈ।"

 

ਹੋਰ ਪੜ੍ਹੋ : ਜਾਣੋ, ਰੋਜ਼ਾਨਾ ਉਬਲੇ ਆਂਡੇ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫਾਇਦੇ

ਨਾਗਾਰਜੁਨ ਦੇ ਇਸ ਟਵੀਟ 'ਤੇ ਫੈਨਜ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਠੀਕ ਕਿਹਾ ਸਰ, ਫਰਜ਼ੀ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਹੁਣ ਤੁਸੀਂ ਇਸ ਦਾ ਵਧੀਆ ਜਵਾਬ ਦਿੱਤਾ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ, 'ਸਰਬਸ ਇਹ ਪੜ੍ਹੋ, ਖਬਰ ਕੂੜੇ ਵਰਗੀ ਲੱਗੀ ਅਤੇ ਹੁਣ ਤੁਸੀਂ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਫੈਲੀ ਖ਼ਬਰ ਮੁਤਾਬਕ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਕਿ ਨਾਗਾਅਰਜੁਨ ਨੇ ਇਹ ਬਿਆਨ ਦਿੱਤਾ ਹੈ ਕਿ ਤਲਾਕ ਦੀ ਅਰਜੀ ਪਹਿਲਾਂ ਸਮਾਂਥਾ ਨੇ ਦਿੱਤੀ ਸੀ, ਜਿਸ ਤੋਂ ਬਾਅਦ ਨਾਗਾ ਚੈਤਨਿਆ ਨੇ ਮਹਿਜ਼ ਉਸ ਦੇ ਫੈਸਲੇ ਨੂੰ ਮੰਨਿਆ ਹੈ, ਪਰ ਉਹ ਮੈਨੂੰ ਲੈ ਕੇ ਫ਼ਿਕਰ ਵਿੱਚ ਸੀ ਕਿ ਮੈਂ ਕੀ ਸੋਚਾਂਗਾ, ਸਾਡੇ ਪਰਿਵਾਰ ਦੇ ਸਨਮਾਨ ਦਾ ਕੀ ਹੋਵੇਗਾ।

You may also like