ਨਾਨਾ ਪਾਟੇਕਰ ਦੇ ਪਿਆਰ ਵਿੱਚ ਪਾਗਲ ਸਨ ਇਹ ਦੋ ਹੀਰੋਇਨਾਂ, ਨਾਨਾ ਪਾਟੇਕਰ ਨੂੰ ਪਾਉਣ ਲਈ ਹੋਇਆ ਸੀ ਝਗੜਾ

Written by  Rupinder Kaler   |  September 24th 2019 04:12 PM  |  Updated: September 24th 2019 04:12 PM

ਨਾਨਾ ਪਾਟੇਕਰ ਦੇ ਪਿਆਰ ਵਿੱਚ ਪਾਗਲ ਸਨ ਇਹ ਦੋ ਹੀਰੋਇਨਾਂ, ਨਾਨਾ ਪਾਟੇਕਰ ਨੂੰ ਪਾਉਣ ਲਈ ਹੋਇਆ ਸੀ ਝਗੜਾ

90 ਦੇ ਦਹਾਕੇ ਵਿੱਚ ਮਨੀਸ਼ਾ ਕੋਰਾਇਲਾ ਮਸ਼ਹੂਰ ਅਦਾਕਾਰਾ ਰਹੀ ਹੈ । ਮਨੀਸ਼ਾ ਦਾ ਨਾਂਅ ਕਦੇ ਨਾਨਾ ਪਾਟੇਕਰ ਨਾਲ ਜੋੜਿਆ ਜਾਂਦਾ ਸੀ । ਨਾਨਾ ਪਾਟੇਕਰ ਐਵਰੇਜ ਲੁੱਕ ਦੇ ਨਾਲ ਓਨੀਂ ਦਿਨੀਂ ਆਪਣੀ ਅਦਾਕਾਰੀ ਤੇ ਡਾਈਲੌਗ ਬੋਲਣ ਦੇ ਸਟਾਈਲ ਲਈ ਬਾਲੀਵੁੱਡ ਵਿੱਚ ਛਾਏ ਹੋਏ ਸਨ । ਇਸੇ ਲਈ ਮਨੀਸ਼ਾ ਭੀੜ ਤੋਂ ਵੱਖ ਦਿਖਾਈ ਦੇਣ ਵਾਲੇ ਨਾਨਾ ਪਾਟੇਕਰ ਨੂੰ ਦਿਲ ਦੇ ਬੈਠੀ ਸੀ । ਮਨੀਸ਼ਾ ਦੇ ਨਾਲ ਨਾਨਾ ਨੇ ਖਮੋਸ਼ੀ ਦ ਮਿਊਜ਼ਿਕਲ, ਅਗਨੀ ਸ਼ਾਕਸ਼ੀ ਤੇ ਯੁਗ ਪੁਰਸ਼ ਵਰਗੀਆਂ ਫ਼ਿਲਮਾਂ ਕੀਤੀਆ ਸਨ ।

ਮਨੀਸ਼ਾ ਨਾਨਾ ਪਾਟੇਕਰ ਦੇ ਵਿਆਹੇ ਹੋਣ ਦੇ ਬਾਵਜੂਦ ਉਹਨਾਂ ਨੂੰ ਚਾਹੁਣ ਲੱਗ ਗਈ ਸੀ । ਨਾਨਾ ਵੀ ਉਸ ਸਮੇਂ ਆਪਣੀ ਪਤਨੀ ਨੀਲਾਕਾਂਤੀ ਤੋਂ ਵੱਖ ਰਹਿ ਰਹੇ ਸਨ ।ਨਾਨਾ ਨੇ ਇੱਕ ਇੰਟਰਵਿਊ ਵਿੱਚ ਮੰਨਿਆ ਵੀ ਸੀ ਕਿ ਉਹ ਮਨੀਸ਼ਾ ਦੇ ਨਾਲ ਰਿਲੇਸ਼ਨ ਵਿੱਚ ਸਨ । ਨਾਨਾ ਨੇ ਕਿਹਾ ਸੀ ‘ਮੈਂ ਮਨੀਸ਼ਾ ਨਾਲ ਖਮੋਸ਼ੀ ਦੀ ਸ਼ੂਟਿੰਗ ਦੌਰਾਨ ਮਿਲਿਆ ਸੀ, ਅਸੀਂ ਇੱਕ ਦੂਜੇ ਨੂੰ ਸਮਝਣ ਲੱਗ ਗਏ ਸੀ ।

ਉਹ ਅਕਸਰ ਮੇਰੇ ਘਰ ਆਉਂਦੀ ਸੀ । ਸਾਡਾ ਦੋਹਾਂ ਦਾ ਖੂਬਸੁਰਤ ਰਿਸ਼ਤਾ ਸੀ’ ।ਮਨੀਸ਼ਾ ਤੇ ਨਾਨਾ ਪਾਟੇਕਰ ਦਾ ਰੋਮਾਂਸ ਫ਼ਿਲਮ ਦੇ ਸੈੱਟ ਤੇ ਵੀ ਦਿਖਾਈ ਦੇਣ ਲੱਗਾ ਸੀ । ਪਰ ਪੂਰੀ ਕਹਾਣੀ ਉਦੋਂ ਵਿਗੜ ਗਈ ਜਦੋਂ ਦੋਹਾਂ ਦੇ ਵਿਚਕਾਰ ਟਕਰਾਅ ਵੱਧਣ ਲੱਗਾ । ਖ਼ਬਰਾਂ ਮੁਤਾਬਿਕ ਫ਼ਿਲਮਾਂ ਦੇ ਸੈੱਟ ਤੇ ਹੀ ਦੋਹਾਂ ਵਿਚਾਲੇ ਅਕਸਰ ਝਗੜਾ ਹੁੰਦਾ ਸੀ । ਨਾਨਾ ਮਨੀਸ਼ਾ ਨੂੰ ਲੈ ਕੇ ਪੋਜੈਸਿਵ ਸੀ ਜਦੋਂ ਵੀ ਉਹ ਛੋਟੇ ਕੱਪੜੇ ਪਾ ਕੇ ਸੈੱਟ ਤੇ ਆਉਂਦੀ ਤਾਂ ਨਾਨਾ ਉਸ ਨਾਲ ਝਗੜ ਪੈਂਦੇ ।

ਦੋਹਾਂ ਵਿਚਾਲੇ ਝਗੜਾ ਵਿਆਹ ਨੂੰ ਲੈ ਕੇ ਵੀ ਹੋਣ ਲੱਗਾ ਸੀ । ਮਨੀਸ਼ਾ ਚਾਹੁੰਦੀ ਸੀ ਕਿ ਨਾਨਾ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਵੇ ਪਰ ਨਾਨਾ ਆਪਣੀ ਪਤਨੀ ਨੂੰ ਤਲਾਕ ਨਹੀਂ ਸੀ ਦੇਣਾ ਚਾਹੁੰਦੇ । ਦੋਹਾਂ ਦਾ ਰਿਸ਼ਤਾ ਉਦੋਂ ਪੂਰੀ ਤਰ੍ਹਾਂ ਟੁੱਟ ਗਿਆ ਜਦੋਂ ਨਾਨਾ ਪਾਟੇਕਰ ਦਾ ਨਾਂ ਆਇਸ਼ਾ ਜੁਲਕਾ ਨਾਲ ਜੁੜਨ ਲੱਗਾ । ਖ਼ਬਰਾਂ ਦੀ ਮੰਨੀਏ ਤਾਂ ਮਨੀਸ਼ਾ ਨੇ ਨਾਨਾ ਪਾਟੇਕਰ ਨੂੰ ਆਇਸ਼ਾ ਜੁਲਕਾ ਨਾਲ ਰੋਮਾਂਸ ਕਰਦੇ ਹੋਏ ਦੇਖ ਲਿਆ ਸੀ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network