ਕਰੋੜਾਂ ਦੇ ਫਾਰਮ ਹਾਊਸ ਤੇ ਲਗਜ਼ਰੀ ਕਾਰਾਂ ਦੇ ਮਾਲਕ ਹਨ ਨਾਨਾ ਪਾਟੇਕਰ, ਫਿਰ ਵੀ ਸਾਦੀ ਜ਼ਿੰਦਗੀ ਜਿਉਂਦੇ ਹਨ ਨਾਨਾ ਪਾਟੇਕਰ

written by Rupinder Kaler | January 03, 2020

ਨਾਨਾ ਪਾਟੇਕਰ 69 ਸਾਲਾਂ ਦੇ ਹੋ ਗਏ ਹਨ ਉਹਨਾਂ ਨੇ ਬੀਤੀ ਇੱਕ ਜਨਵਰੀ ਨੂੰ ਆਪਣਾ ਜਨਮ ਦਿਨ ਮਨਾਇਆ ਹੈ । ਨਾਨਾ ਪਾਟੇਕਰ ਨੇ 1978 ਵਿੱਚ ਆਈ ਫ਼ਿਲਮ ਗਮਨ ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ । ਨਾਨਾ ਪਾਟੇਕਰ ਚਾਰ ਦਹਾਕਿਆਂ ਤੋਂ ਵੱਧ ਸਮਾਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ । ਇੱਕ ਰਿਪੋਰਟ ਮੁਤਾਬਿਕ ਨਾਨਾ ਪਾਟੇਕਰ 10 ਮਿਲੀਅਨ ਡਾਲਰ ਲੱਗਪਗ 71 ਕਰੋੜ ਦੀ ਜ਼ਾਇਦਾਦ ਦੇ ਮਾਲਕ ਹਨ । ਜਿਸ ਵਿੱਚ ਉਹਨਾਂ ਦਾ ਫਾਰਮ ਹਾਊਸ ਤੇ ਕਾਰਾਂ ਸ਼ਾਮਿਲ ਹਨ । https://www.instagram.com/p/BpE4BcyF8LK/ ਇਸ ਸਭ ਦੇ ਬਾਵਜੂਦ ਉਹਨਾਂ ਨੂੰ ਸਾਦਾ ਜੀਵਨ ਪਸੰਦ ਹੈ । ਨਾਨਾ ਪਾਟੇਕਰ ਕੋਲ ਪੁਣੇ ਦੇ ਨਜ਼ਦੀਕ 25 ਏਕੜ ਦਾ ਫਾਰਮ ਹਾਊਸ ਹੈ । ਨਾਨਾ ਪਾਟਕਰ ਅਕਸਰ ਇਸ ਫਾਰਮ ਹਾਊਸ ਤੇ ਹੀ ਸਮਾਂ ਗੁਜ਼ਾਰਦੇ ਹਨ । ਫਾਰਮ ਹਾਊਸ ਦੀ ਜਿਆਦਾ ਜ਼ਮੀਨ ਤੇ ਉਹ ਖੇਤੀ ਕਰਦੇ ਹਨ । ਇਸ ਤੋਂ ਇਲਾਵਾ ਉਹਨਾਂ ਨੇ ਇੱਥੇ ਦੁੱਧ ਦੇਣ ਵਾਲੇ ਪਸ਼ੂ ਵੀ ਪਾਲੇ ਹੋਏ ਹਨ ।ਫਾਰਮ ਹਾਊਸ ’ਤੇ 7 ਕਮਰਿਆਂ ਵਾਲਾ ਇੱਕ ਮਕਾਨ ਵੀ ਬਣਿਆ ਹੋਇਆ ਹੈ । ਨਾਨਾ ਪਾਟੇਕਰ ਦੇ ਇਸ ਫਾਰਮ ਹਾਊਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ । https://www.instagram.com/p/BnIIR0BF8Un/ ਨਾਨਾ ਪਾਟੇਕਰ ਕੋਲ ਮੁੰਬਈ ਦੇ ਅੰਧੇਰੀ ਵਿੱਚ 7 ਕਰੋੜ ਦਾ ਫਲੈਟ ਵੀ ਹੈ । ਕਹਿੰਦੇ ਹਨ ਕਿ ਇਹ ਫਲੈਟ ਨਾਨਾ ਨੇ 90 ਦੇ ਦਹਾਕੇ ਵਿੱਚ ਇੱਕ ਲੱਖ 10 ਹਜ਼ਾਰ ਦਾ ਖਰੀਦਿਆ ਸੀ । ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਨਾਨਾ ਪਾਟੇਕਰ ਕੋਲ 81 ਲੱਖ ਦੀ ਕੀਮਤ ਵਾਲੀ ਆਡੀ ਕਾਰ ਹੈ । ਇਸ ਤੋਂ ਇਲਾਵਾ 10 ਲੱਖ ਦੀ ਕੀਮਤ ਵਾਲੀ ਸਕਾਰਪੀਓ ਵੀ ਹੈ । ਇਸ ਤੋਂ ਇਲਵਾ ਨਾਨਾ ਕੋਲ ਰਾਇਲ ਇਨਫੀਲਡ ਵੀ ਹੈ । [embed]https://www.instagram.com/p/Bmd7SXTF5-S/[/embed] ਨਾਨਾ ਪਾਟੇਕਰ ਸਕੈਚ ਆਰਟਿਸਟ ਵੀ ਹਨ, ਵੱਡੇ ਵੱਡੇ ਕੇਸਾਂ ਵਿੱਚ ਉਹਨਾਂ ਨੇ ਆਪਣੇ ਸਕੈਚ ਨਾਲ ਮੁੰਬਈ ਪੁਲਿਸ ਦੀ ਮਦਦ ਕੀਤੀ ਹੈ । ਉਹਨਾਂ ਨੇ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੜਕਾਂ ਤੇ ਜੈਬਰਾ ਕਰਾਸਿੰਗ ਵੀ ਪੇਂਟ ਕੀਤੀ ਹੈ ।

0 Comments
0

You may also like