ਸੁਸ਼ਾਂਤ ਸਿੰਘ ਰਾਜਪੂਤ ਦੀ 13ਵੀਂ ‘ਤੇ ਪਹੁੰਚੇ ਅਦਾਕਾਰ ਨਾਨਾ ਪਾਟੇਕਰ, ਅਦਾਕਾਰ ਦੀ ਮੌਤ ‘ਤੇ ਜਤਾਇਆ ਦੁੱਖ

Written by  Shaminder   |  June 29th 2020 11:04 AM  |  Updated: June 29th 2020 11:04 AM

ਸੁਸ਼ਾਂਤ ਸਿੰਘ ਰਾਜਪੂਤ ਦੀ 13ਵੀਂ ‘ਤੇ ਪਹੁੰਚੇ ਅਦਾਕਾਰ ਨਾਨਾ ਪਾਟੇਕਰ, ਅਦਾਕਾਰ ਦੀ ਮੌਤ ‘ਤੇ ਜਤਾਇਆ ਦੁੱਖ

ਮੰਨੇ ਪ੍ਰਮੰਨੇ ਅਦਾਕਾਰ ਨਾਨਾ ਪਾਟੇਕਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ 13ਵੀਂ ਦੇ ਮੌਕੇ ਉਨ੍ਹਾਂ ਦੇ ਬਿਹਾਰ ਸਥਿਤ ਜੱਦੀ ਘਰ ‘ਚ ਪਹੁੰਚੇ।ਜਿੱਥੇ ਉਨ੍ਹਾਂ ਨੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ । ਨਾਨਾ ਪਾਟੇਕਰ ਨੇ ਕਿਹਾ ਕਿ ਸੁਸ਼ਾਂਤ ਇੱਕ ਅਦਭੁਤ ਕਲਾਕਾਰ ਸਨ ਅਤੇ ਬਹੁਤ ਹੀ ਵਧੀਆ ਅਦਾਕਾਰੀ ਕਰਦੇ ਸਨ ।ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਹ ਇਸ ਦੁਨੀਆ ‘ਤੇ ਨਹੀਂ ਰਹੇ । ਮੈਨੁੰ ਇੰਝ ਲੱਗਦਾ ਹੈ ਕਿ ਜਿਵੇਂ ਮੈਂ ਆਪਣੇ ਪੁੱਤਰ ਨੂੰ ਗੁਆ ਦਿੱਤਾ ਹੈ।

https://www.instagram.com/p/CB-r3sigSin/?igshid=gz3th7v11bv8

ਸੁਸ਼ਾਂਤ ਵਰਗਾ ਬੱਚਾ ਹਾਲੇ 30 ਸਾਲ ਤੱਕ ਕੰਮ ਕਰ ਸਕਦਾ ਹੈ ਅਤੇ ਉਸ ਵਰਗੇ ਬੱਚੇ ਬਹੁਤ ਘੱਟ ਹੁੰਦੇ ਹਨ ।ਨਾਨਾ ਪਾਟੇਕਰ ਇਸ ਤੋਂ ਇਲਾਵਾ ਸੀਆਰਪੀਐੱਫ ਦੇ ਕੈਂਪ ‘ਚ ਵੀ ਪਹੁੰਚੇ। ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ।ਇਸ ਦੌਰਾਨ ਉਨ੍ਹਾਂ ਨੇ ਇੱਕ ਸ਼ਾਮ ਨਾਨਾ ਕੇ ਨਾਮ ਪ੍ਰੋਗਰਾਮ ‘ਚ ਭਾਗ ਲੈ ਕੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਅਤੇ ਕੈਂਪ ਦੀ ਇਮਾਰਤ ‘ਚ ਪੌਦੇ ਵੀ ਲਗਾਏ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ‘ਤੇ ਉਨ੍ਹਾਂ ਦੀ ਜੀਵਨੀ ‘ਤੇ ਅਧਾਰਿਤ ਇੱਕ ਸ਼ਾਟ ਫ਼ਿਲਮ ਵੀ ਵਿਖਾਈ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network