ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਦਾ ਹੈ ਦੀਪ ਢਿੱਲੋਂ ਦਾ ਗਾਣਾ 'ਨਾਨਕ ਦੀ ਬਾਣੀ'

Written by  Rupinder Kaler   |  August 21st 2019 12:30 PM  |  Updated: August 21st 2019 12:30 PM

ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਦਾ ਹੈ ਦੀਪ ਢਿੱਲੋਂ ਦਾ ਗਾਣਾ 'ਨਾਨਕ ਦੀ ਬਾਣੀ'

ਦੀਪ ਢਿੱਲੋਂ ਦੇ ਨਵੇਂ ਧਾਰਮਿਕ ਗੀਤ 'ਨਾਨਕ ਦੀ ਬਾਣੀ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਦੀਪ ਢਿੱਲੋਂ ਦੀ ਆਵਾਜ਼ ਵਿੱਚ ਗਾਏ ਗਏ ਇਸ ਗਾਣੇ ਦੇ ਬੋਲ ਕੁਲਵੰਤ ਸੇਖੋਂ ਨੇ ਲਿਖੇ ਹਨ । ਗੀਤ ਦਾ ਮਿਊਜ਼ਿਕ ਸਚਿਨ ਅਹੁਜਾ ਨੇ ਤਿਆਰ ਕੀਤਾ ਹੈ । ਗਾਣੇ ਦੀ ਵੀਡੀਓ ਜੋਤ ਸੋਹਲ ਨੇ ਤਿਆਰ ਕੀਤੀ ਹੈ ਜਦੋਂ ਕਿ ਗੀਤ ਨੂੰ Mad 4 Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ 'ਤੇ ਪ੍ਰੀਮੀਅਰ ਕੀਤਾ ਗਿਆ ।

https://www.instagram.com/p/B1af95Jno-7/

ਇਸ ਧਾਰਮਿਕ ਗੀਤ ਨੂੰ  ਪੀਟੀਸੀ ਚੱਕ ਦੇ ਅਤੇ ਪੀਟੀਸੀ ਪੰਜਾਬੀ 'ਤੇ ਦਿਖਾਇਆ ਜਾ ਰਿਹਾ ਹੈ । ਧਾਰਮਿਕ ਰੰਗ 'ਚ ਰੰਗਿਆ ਇਹ ਗੀਤ ਆਪਣੇ ਟਾਈਟਲ ਵਾਂਗ ਸਰੋਤਿਆਂ ਨੂੰ ਭਗਤੀ ਰਸ ਨਾਲ ਸਰਾਬੋਰ ਕਰਦਾ ਹੈ ।

ਪੀਟੀਸੀ ਪੰਜਾਬੀ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤਾਂ ਦਾ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰ ਰਿਹਾ ਹੈ । ਇਹੀ ਕਾਰਨ ਹੈ ਕਿ ਪੀਟੀਸੀ ਪੰਜਾਬੀ ਦੁਨੀਆ ਭਰ 'ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਨੰਬਰ -1 ਪੰਜਾਬੀ ਚੈਨਲ ਬਣ ਚੁੱਕਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network