ਧਾਰਮਿਕ ਸ਼ਬਦ 'ਨਾਨਕ ਨਿਰਮਲ ਪੰਥ ਚਲਾਇਆ' ਭਾਈ ਉਂਕਾਰ ਸਿੰਘ ਜੀ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Aaseen Khan | October 27, 2019

ਪੀਟੀਸੀ ਨੈੱਟਵਰਕ ਵੱਲੋਂ ਨਾਨਕ ਨਾਮ ਲੇਵਾ ਸੰਗਤ ਲਈ ਹਰ ਹਫ਼ਤੇ ਨਵੇਂ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ। ਜਿੱਥੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਸ਼ ਪੁਰਬ ਮੌਕੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਹੀ ਅਜਿਹੇ ਸ਼ਬਦਾਂ ਨਾਲ ਵੀ ਸੰਗਤਾਂ ਨਿਹਾਲ ਹੋ ਰਹੀਆਂ ਹਨ। ਇਸ ਹਫ਼ਤੇ ਭਾਈ ਉਂਕਾਰ ਸਿੰਘ ਜੀ ਦੀ ਅਵਾਜ਼ 'ਚ ਰੂਹਾਨੀ ਸ਼ਬਦ 'ਨਾਨਕ ਨਿਰਮਲ ਪੰਥ ਚਲਾਇਆ' ਸਬਦ ਰਿਲੀਜ਼ ਹੋ ਚੁੱਕਿਆ ਹੈ। ਇਸ ਸ਼ਬਦ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਟੀਵੀ 'ਤੇ  ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ 'ਤੇ ਇਸ ਸ਼ਬਦ ਦਾ ਪ੍ਰੀਮੀਅਰ ਹੋ ਚੁੱਕਿਆ ਹੈ। ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਸਿਮਰਨ ਵਰਗੇ ਚੈਨਲਾਂ 'ਤੇ ਸ਼ਬਦ ਦਾ ਦਰਸ਼ਕਾਂ ਵੱਲੋਂ ਅਨੰਦ ਮਾਣਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਹੁਣ ਇਹ ਸਾਰੇ ਸ਼ਬਦ ਉਪਲਬਧ ਹਨ।ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾਂਦੇ ਇਸ ਉਪਰਾਲੇ ਨੂੰ ਦੁਨੀਆ ਭਰ ‘ਚ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like