ਡਿੰਪਲ ਕਪਾੜੀਆ ਦੀ ਦੋਹਤੀ ਨੇ ਸ਼ੇਅਰ ਕੀਤੀਆਂ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਤਸਵੀਰਾਂ, ਲੋਕਾਂ ਨੇ ਕਿਹਾ 'ਨਾਨੀ ਦੀ ਕਾਪੀ'

Written by  Pushp Raj   |  February 04th 2023 10:51 AM  |  Updated: February 04th 2023 10:59 AM

ਡਿੰਪਲ ਕਪਾੜੀਆ ਦੀ ਦੋਹਤੀ ਨੇ ਸ਼ੇਅਰ ਕੀਤੀਆਂ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਤਸਵੀਰਾਂ, ਲੋਕਾਂ ਨੇ ਕਿਹਾ 'ਨਾਨੀ ਦੀ ਕਾਪੀ'

Dimple Kapadia Grand Daughter Naomika Saran: ਡਿੰਪਲ ਕਪਾੜੀਆ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਰਹੀ ਹੈ। ਉਨ੍ਹਾਂ ਦੇ ਪਤੀ ਰਾਜੇਸ਼ ਖੰਨਾ ਵੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਨ। ਹਾਲ ਹੀ ਵਿੱਚ ਡਿੰਪਲ ਕਪਾੜੀਆ ਦੀ ਦੋਹਤੀ ਨਾਓਮਿਕਾ ਸਰਨ ਨੇ ਆਪਣੀ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image source: Instagram

ਡਿੰਪਲ ਕਪਾੜੀਆ ਦੀ ਬੇਟੀ ਟਵਿੰਕਲ ਖੰਨਾ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਉਨ੍ਹਾਂ ਦੀ ਦੂਜੀ ਬੇਟੀ ਰਿੰਕੀ ਖੰਨਾ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਰਿੰਕੀ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ।

ਦਰਅਸਲ ਰਿੰਕੀ ਖੰਨਾ ਦੀ ਧੀ ਨਾਓਮਿਕਾ ਸਰਨ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਨਾਓਮਿਕਾ ਸਰਨ ਦੇ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਹਨ।

image source: Instagram

ਨਾਓਮਿਕਾ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਉਹ ਆਪਣੀ ਨਾਨੀ ਡਿੰਪਲ ਕਪਾੜੀਆ ਦੇ ਨਾਲ ਨਜ਼ਰ ਆ ਰਹੀ ਹੈ। ਤਸਵੀਰ 'ਚ ਨਾਨੀ ਤੇ ਦੋਹਤੀ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਹੈ। ਇਹ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾਓਮਿਕਾ ਦੀ ਆਪਣੀ ਨਾਨੀ ਨਾਲ ਬਾਂਡਿੰਗ ਕਾਫੀ ਚੰਗੀ ਹੈ।

ਗ੍ਰੈਜੂਏਸ਼ਨ ਸੈਰੇਮਨੀ ਦੇ ਮੌਕੇ 'ਤੇ ਨਾਓਮਿਕਾ ਨੇ ਲਾਲ ਪੇਸਟਲ ਰੰਗ ਦਾ ਸੂਟ ਪਹਿਨਿਆ ਸੀ। ਇਸ ਮੌਕੇ 'ਤੇ ਨਾਓਮਿਕਾ ਦਾ ਪੂਰਾ ਪਰਿਵਾਰ ਇਕੱਠਾ ਨਜ਼ਰ ਆਇਆ। ਇੱਕ ਤਸਵੀਰ ਵਿੱਚ ਰਿੰਕੀ ਖੰਨਾ ਆਪਣੀ ਧੀ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ। ਨਾਓਮਿਕਾ ਨੇ ਆਪਣੇ ਸਹਿਪਾਠੀਆਂ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਲੋਕ ਨਾਓਮਿਕਾ ਬਾਰੇ ਹੋਰ ਜਾਣਨ ਲਈ ਉਤਸੁਕ ਹਨ। ਨਾਓਮਿਕਾ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

image source: Instagram

ਹੋਰ ਪੜ੍ਹੋ: ਕਰਨ ਔਜਲਾ ਦੀ ਨਵੀਂ ਐਲਬਮ 'For you' EP ਦਾ ਗੀਤ '52 Bars' ਹੋਇਆ ਰਿਲੀਜ਼, ਵੇਖੋ ਵੀਡੀਓ

ਨਾਓਮਿਕਾ ਬੇਹੱਦ ਖੂਬਸੂਰਤ ਹੈ। ਨਾਓਮਿਕਾ ਦੀਆਂ ਤਸਵੀਰਾਂ ਵੇਖ ਕੇ ਪ੍ਰਸ਼ੰਸਕ ਉਸ ਨੂੰ ਡਿੰਪਲ ਕਪਾੜੀਆ ਦੀ ਕਾਪੀ ਦੱਸ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਨਾਓਮਿਕਾ ਬਹੁਤ ਖੂਬਸੂਰਤ ਹੈ ਤੇ ਬਿਲਕੁਲ ਆਪਣੀ ਨਾਨੀ ਦੀ ਕਾਪੀ ਹੈ।' ਇੱਕ ਹੋਰ ਨੇ ਲਿਖਿਆ , 'ਨਾਓਮਿਕਾ ਦੀ ਸਮਾਈਲ ਬਹੁਤ ਪਿਆਰੀ ਹੈ।

 

View this post on Instagram

 

A post shared by Naomika Saran (@naomika14)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network