ਬਿਮਾਰੀ ਨੇ ਨਸੀਰੂਦੀਨ ਸ਼ਾਹ ਦੀ ਵਿਗਾੜੀ ਹਾਲਤ, ਬੇਟੇ ਨੇ ਤਸਵੀਰਾਂ ਕੀਤੀਆਂ ਸ਼ੇਅਰ

written by Rupinder Kaler | July 08, 2021

ਨਸੀਰੂਦੀਨ ਸ਼ਾਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਉਹਨਾਂ ਨੂੰ ਨਮੂਨੀਏ ਦੀ ਸ਼ਿਕਾਇਤ ਕਰਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ । ਹਸਪਤਾਲ ਵਿੱਚੋਂ ਛੁੱਟੀ ਮਿਲਣ ਤੋਂ ਬਾਅਦ ਅਦਾਕਾਰ ਦੇ ਬੇਟੇ ਵਿਵਾਨ ਸ਼ਾਹ ਨੇ ਨਸੀਰੂਦੀਨ ਸ਼ਾਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੋਰ ਪੜ੍ਹੋ : ਇੱਕਲੇ ਸਿੱਖ ਨੌਜਵਾਨ ਲਈ ਆਸਟ੍ਰੇਲੀਆ ਸਰਕਾਰ ਨੇ ਭੇਜਿਆ ਜਹਾਜ਼, ਹਰ ਪਾਸੇ ਹੋ ਰਹੀ ਸ਼ਲਾਘਾ

Pic Courtesy: Instagram
ਇਨ੍ਹਾਂ ਤਸਵੀਰਾਂ ਵਿੱਚ ਨਸੀਰੂਦੀਨ ਦੇ ਨਾਲ ਉਨ੍ਹਾਂ ਦੀ ਪਤਨੀ ਰਤਨਾ ਪਾਠਕ ਸ਼ਾਹ ਵੀ ਨਜ਼ਰ ਆ ਰਹੇ ਹਨ। ਵਿਵਾਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਤਸਵੀਰਾਂ ਸ਼ੇਅਰ ਕੀਤੀਆਂ। ਪਹਿਲੀ ਤਸਵੀਰ ਵਿਚ, ਨਸੀਰੂਦੀਨ ਸ਼ਾਹ ਸੰਤਰੀ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਟਰੈਕ ਪੈਂਟ ਵਿਚ ਆਪਣੇ ਬਿਸਤਰੇ ਦੇ ਕੋਲ ਖੜੇ ਦੇਖੇ ਜਾ ਸਕਦੇ ਹਨ। Naseeruddin Shah ਤਸਵੀਰ ਤੇ ਲਿਖਿਆ ਗਿਆ ਹੈ ‘ਘਰ ਵਾਪਸੀ’ । ਦੂਸਰੀ ਦੀ ਗੱਲ ਕੀਤੀ ਜਾਵੇ ਤਾਂ ਫੋਟੋ ਵਿਚ ਨਸੀਰੂਦੀਨ ਸ਼ਾਹ ਆਪਣੇ ਫੋਨ ‘ਤੇ ਕੁਝ ਕਰਦੇ ਦਿਖਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਨਸੀਰੂਦੀਨ ਨੂੰ 29 ਜੂਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹੁਣ ਉਹ ਠੀਕ ਹਨ।

0 Comments
0

You may also like