ਕੈਂਸਰ ਦਾ ਇਲਾਜ ਕਰਵਾ ਰਹੇ ਨੱਟੂ ਕਾਕਾ ਨੇ ਕਿਹਾ ਆਖਰੀ ਸਾਹ ਤੱਕ ਕਰਦਾ ਰਹਾਂਗਾ ਕੰਮ

written by Rupinder Kaler | June 25, 2021

ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਨੱਟੂ ਕਾਕਾ ਦਾ ਕਿਰਦਾਰ ਨਿਭਾਉਣ ਵਾਲੇ ਘਣਸ਼ਿਆਮ ਨਾਇਕ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਅਜੇ ਠੀਕ ਹਨ ਤੇ ਆਪਣੇ ਆਖਰੀ ਸਾਹ ਤਕ ਉਹ ਕੰਮ ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਘਣਸ਼ਿਆਮ ਨਾਇਕ ਦੇ ਗਲ਼ੇ 'ਚ ਪਿਛਲੇ ਸਾਲ ਅਪ੍ਰੈਲ 'ਚ ਤਕਲੀਫ਼ ਹੋਈ ਸੀ, ਉਦੋਂ ਉਨ੍ਹਾਂ ਨੂੰ ਕੀਮੋਥੈਰੇਪੀ ਕਰਵਾਉਣੀ ਪਈ ਸੀ। ਹੁਣ ਉਨ੍ਹਾਂ ਨੇ ਕਿਹਾ ਹੈ, 'ਮੈਂ ਠੀਕ ਹਾਂ, ਤੇ ਸਿਹਤਮੰਦ ਹਾਂ। ਹੋਰ ਪੜ੍ਹੋ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਗਾਇਕ ਰਵਿੰਦਰ ਗਰੇਵਾਲ ਅਤੇ ਸੁਖਸ਼ਿੰਦਰ ਸ਼ਿੰਦਾ ਨੇ ਦਿੱਤੀ ਵਧਾਈ ਕੋਈ ਵੱਡੀ ਗੱਲ ਨਹੀਂ ਹੈ। ਮੇਰੇ ਦਰਸ਼ਕ ਮੈਨੂੰ 'ਤਾਰਕ ਮਹਿਤਾ ਕਾ ਉਲਟਾ' ਚਸ਼ਮਾ 'ਚ ਜਲਦ ਦੇਖਣਗੇ। ਇਹ ਬਹੁਤ ਹੀ ਖ਼ਾਸ ਐਪੀਸੋਡ ਹੈ ਤੇ ਮੈਨੂੰ ਲੱਗਦਾ ਹੈ, ਉਨ੍ਹਾਂ ਨੂੰ ਮੇਰਾ ਕੰਮ ਫਿਰ ਤੋਂ ਪਸੰਦ ਆਵੇਗਾ …ਮੇਰਾ ਇਲਾਜ ਚੱਲ ਰਿਹਾ ਹੈ।

Image Source: Instagram
ਮੈਨੂੰ ਆਸ਼ਾ ਹੈ ਕਿ ਜਲਦ ਸਭ ਠੀਕ ਹੋ ਜਾਵੇਗਾ। ਮੈਂ ਕੱਲ੍ਹ ਦੇ ਐਪੀਸੋਡ ਤੋਂ ਬਾਅਦ ਵਾਪਸ ਇਲਾਜ ਕਰਵਾਉਣ ਜਾਵਾਂਗਾ। ਮੈਨੂੰ ਲੱਗਦਾ ਹੈ, ਮੁੰਬਈ 'ਚ ਜਲਦ ਸ਼ੂਟਿੰਗ ਸ਼ੁਰੂ ਹੋਵੇਗੀ ਤੇ ਮੈਂ ਕੰਮ 'ਤੇ ਵਾਪਸ ਆ ਜਾਵਾਂਗਾ। ਮੈਂ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਹਰ ਮਹੀਨੇ ਕੀਮੋਥੈਰੇਪੀ ਕਰਵਾਉਂਦਾ ਹੈ। ਡਾਕਟਰਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਕੰਮ ਕਰ ਸਕਦਾ ਹਾਂ। ਕੋਈ ਸਮੱਸਿਆ ਨਹੀਂ ਹੈ।'

0 Comments
0

You may also like