ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦਾ ਗਾਣਾ 'ਬਾਰਿਸ਼ ਕੀ ਜਾਏ' ਹੋਇਆ ਰਿਲੀਜ਼

written by Rupinder Kaler | March 27, 2021

ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦਾ ਗਾਣਾ 'ਬਾਰਿਸ਼ ਕੀ ਜਾਏ' ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਨਵਾਜ਼ੂਦੀਨ ਸਿੱਦੀਕੀ ਦਾ ਲੋਕਾਂ ਨੂੰ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ । ਗਾਣੇ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇ ਸੁਨੰਦਾ ਸ਼ਰਮਾ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ।

image from sunanda's instagram
ਹੋਰ ਪੜ੍ਹੋ : ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ ਪਰੇਸ਼ ਰਾਵਲ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ
image from sunanda's instagram
ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ, ਅਰਵਿੰਦਰ ਖਹਿਰਾ ਗੀਤ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ । ਇਹ ਨਵਾਜ਼ੂਦੀਨ ਸਿੱਦੀਕੀ ਦੀ ਪਹਿਲੀ ਮਿਊਜ਼ਿਕ ਵੀਡੀਓ ਹੈ । ਗੀਤ ਨੂੰ ਬੀ ਪਰਾਕ ਨੇ ਆਪਣੀ ਆਵਾਜ਼ ਦਿੱਤੀ ਹੈ।
image from sunanda's instagram
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਾਨੀ ਦਾ ਲਿਖਿਆ ਗਾਣਾ ਤਿਤਲੀਆਂ ਵਰਗਾਂ" ਬਲਾਕਬਸਟਰ ਹਿੱਟ ਰਿਹਾ ਹੈ, ਜਿਸ ਨੂੰ ਹਾਰਡੀ ਸੰਧੂ ਤੇ ਅਫਸਾਨਾ ਖ਼ਾਨ ਨੇ ਗਾਇਆ ਸੀ। ਦੱਸ ਦਈਏ ਕਿ ਹਾਲ ਹੀ ਵਿੱਚ ਬੀ ਪ੍ਰਾਕ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਬਾਰਿਸ਼ ਕੀ ਜਾਏ ਗਾਣੇ ਦੀ ਟੀਮ ਨੂੰ ਇਸ ਗਾਣੇ ਤੋਂ ਕਾਫ਼ੀ ਉਮੀਦਾਂ ਹਨ।

0 Comments
0

You may also like