Trending:
ਨਵਾਜ਼ੂਦੀਨ ਸਿੱਦੀਕੀ ਕਦੇ ਦੋ ਵਕਤ ਦੀ ਰੋਟੀ ਲਈ ਸੀ ਤਰਸਦੇ, ਅੱਜ ਬਣ ਚੁੱਕੇ ਨੇ ਬਾਲੀਵੁੱਡ 'ਚ ਮਿਸਾਲ
ਨਵਾਜ਼ੂਦੀਨ ਸਿੱਦੀਕੀ ਬਾਲੀਵੁੱਡ ਦੇ ਬਹੁਤ ਹੀ ਸ਼ਾਨਦਾਰ ਅਤੇ ਹੁਨਰਮੰਦ ਅਦਾਕਾਰ ਹਨ। ਹਰ ਇੱਕ ਕਿਰਦਾਰ ਨੂੰ ਜੀ ਜਾਨ ਨਾਲ ਨਿਭਾਉਣ ਵਾਲੇ ਨਵਾਜ਼ੂਦੀਨ ਸਿੱਦੀਕੀ ਅੱਜ ਆਪਣਾ 45 ਵਾਂ ਜਨਮਦਿਨ ਮਨਾ ਰਹੇ ਹਨ। 19 ਮਈ ,1974 ਨੂੰ ਗਰੀਬ ਕਿਸਾਨ ਪਰਿਵਾਰ 'ਚ ਜਨਮੇ ਨਵਾਜ਼ੂਦੀਨ ਸਿੱਦੀਕੀ ਆਪਣੇ ਕਿਰਦਾਰ ਨੂੰ ਪਰਫੈਕਟ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ । ਅੱਜ ਜਿਸ ਨਵਾਜ਼ ਦੀ ਮਿਸਾਲ ਦਿੱਤੀ ਜਾਂਦੀ ਹੈ ਦਰਅਸਲ ਇਸ ਮੁਕਾਮ ਤੱਕ ਪੁੱਜਣ ਲਈ ਉਨ੍ਹਾਂ ਨੇ ਕੜੀ ਮਿਹਨਤ ਕੀਤੀ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਉਹਨਾਂ ਨੂੰ ਦੋ ਵਕਤ ਦੀ ਰੋਟੀ ਵੀ ਮੁਸ਼ਕਿਲ ਨਾਲ ਨਸੀਬ ਹੁੰਦੀ ਸੀ।
ਯੂ ਪੀ ਦੇ ਮੁਜ਼ੱਫਰਨਗਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਬਡਾਨਾ ਦੇ ਰਹਿਣ ਵਾਲੇ ਨਵਾਜ਼ ਨੇ ਇੱਕ ਇੰਟਰਵੀਊ ਦੌਰਾਨ ਕਿਹਾ ਸੀ ਕਿ ਉਹਨਾਂ ਦੇ ਸਟਰਗਲ ਦੇ ਦਿਨਾਂ 'ਚ ਇਹ ਹਾਲ ਸੀ ਕਿ ਇੱਕ ਸਮੇਂ ਦੀ ਰੋਟੀ ਖਾਂਦੇ ਸੀ ਤਾਂ ਦੂਸਰੇ ਸਮੇਂ ਦੀ ਰੋਟੀ ਦਾ ਫ਼ਿਕਰ ਹੋ ਜਾਂਦਾ ਸੀ। ਉਹਨਾਂ ਕਈ ਵਾਰ ਸੋਚਿਆ ਕਿ ਪਿੰਡ ਵਾਪਿਸ ਚਲੇ ਜਾਣ ਪਰ ਹੁਣ ਪਿੰਡ ਵਾਲਿਆਂ ਦੇ ਮਜ਼ਾਕ ਉਡਾਉਣ ਦੇ ਡਰ ਤੋਂ ਆਪਣਾ ਸੰਘਰਸ਼ ਜਾਰੀ ਰੱਖਿਆ।
ਸਾਲ 2000 ਵਿੱਚ ਨਵਾਜ਼ ਮੁੰਬਈ ਇਸ ਉਂਮੀਦ 'ਚ ਆਏ ਕਿ ਉਨ੍ਹਾਂ ਨੂੰ ਉੱਥੇ ਛੇਤੀ ਹੀ ਕੰਮ ਮਿਲ ਜਾਵੇਗਾ। ਪਰ ਅਜਿਹਾ ਨਹੀਂ ਹੋਇਆ। ਟੀਵੀ ਸੀਰੀਅਲ 'ਚ ਵੀ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਸੀ। ਲੱਗਭਗ 5 ਸਾਲ ਤੱਕ ਨਵਾਜ਼ ਨੂੰ ਮੁੰਬਈ ਵਿੱਚ ਸੰਘਰਸ਼ ਕਰਨਾ ਪਿਆ। ਨਵਾਜ਼ ਦੱਸਦੇ ਹਨ 'ਮੈਂ ਸਧਾਰਨ ਜਿਹਾ ਦਿਖਣ ਵਾਲਾ ਵਿਅਕਤੀ, ਉਨ੍ਹਾਂ ਲੋਕਾਂ ਨੂੰ ਹੀਰੋ ਦੀ ਤਲਾਸ਼ ਰਹਿੰਦੀ ਸੀ। ਇਸ ਲਈ ਮੈਨੂੰ ਕੰਮ ਨਹੀਂ ਮਿਲਦਾ ਸੀ।'
ਹੋਰ ਵੇਖੋ : ਗੁਰੂ ਰੰਧਾਵਾ ਨੇ ਪੱਗ ਬੰਨ੍ਹ ਕੇ ਸਾਂਝੀ ਕੀਤੀ ਤਸਵੀਰ,ਕਿਹਾ 'ਹੌਲੀ ਹੌਲੀ ਸਿੱਖ ਲਵਾਂਗੇ ਪੱਗ ਬੰਨ੍ਹਣੀ'
ਇਸ ਸਭ ਦੇ ਚਲਦਿਆਂ ਨਵਾਜ਼ ਨੂੰ ਅਨੁਰਾਗ ਕਸ਼ਿਅਪ ਦੀ ਫਿਲਮ ਬਲੈਕ ਫਰਾਈਡੇ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਫਿਰਾਕ, ਨਿਊਯਾਰਕ ਅਤੇ ਦੇਵ ਡੀ ਵਰਗੀਆਂ ਫਿਲਮਾਂ ਵਿੱਚ ਕੰਮ ਮਿਲਿਆ। ਸੁਜੌਏ ਘੋਸ਼ ਦੀ ‘ਕਹਾਣੀ’ ਵਿੱਚ ਉਨ੍ਹਾਂ ਦਾ ਕੰਮ ਸਰਾਹਿਆ ਗਿਆ। ਗੈਂਗਸ ਆਫ ਵਾਸੇਪੁਰ ਤੱਕ ਆਉਂਦੇ ਆਉਂਦੇ ਨਵਾਜ਼ ਸਟਾਰ ਬਣ ਚੁੱਕੇ ਸਨ। ਚਾਹੇ ਬੰਦੂਕਬਾਜ਼ 'ਚ ਬਾਬੂ ਮੋਸ਼ਾਏ ਦਾ ਕਿਰਦਾਰ ਹੋਵੇ ਜਾਂ ਫਿਰ ਮੰਟੋ ਜਾਂ ਬਾਲਾ ਸਾਹਿਬ ਠਾਕਰੇ, ਸਾਰੇ ਹੀ ਕਿਰਦਾਰਾਂ ਨਾਲ ਨਵਾਜ਼ ਨੇ ਪ੍ਰਸੰਸ਼ਕਾਂ ਦਾ ਦਿਲ ਜਿੱਤਿਆ ਹੈ।