ਨੀਰਜ ਚੋਪੜਾ ਵੀ ਹੈ ਕਿਸੇ ਦਾ ਫੈਨ, ਕਈ ਇੰਟਰਵਿਊ ‘ਚ ਕਰ ਚੁੱਕਿਆ ਹੈ ਖੁਲਾਸਾ

written by Shaminder | August 26, 2021

ਨੀਰਜ ਚੋਪੜਾ (Neeraj Chopra) ਨੇ ਟੋਕੀਓ ਓਲੰਪਿਕਸ ‘ਚ ਦੇਸ਼ ਨੂੰ ਗੋਲਡ ਮੈਡਲ ਦਿਵਾ ਕੇ ਦੇਸ਼ ਦਾ ਮਾਣ ਵਧਾਇਆ ਹੈ । ਜਿਸ ਤੋਂ ਬਾਅਦ ਨੀਰਜ ਚੋਪੜਾ ਦਾ ਵੀ ਜਗ੍ਹਾ ਜਗ੍ਹਾ ‘ਤੇ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ । ਸਭ ਦੀਆਂ ਅੱਖਾਂ ਦਾ ਤਾਰਾ ਬਣ ਚੁੱਕੇ ਗੋਲਡਨ ਬੁਆਏ ਨੀਰਜ ਦਾ ਹਰ ਕੋਈ ਫੈਨ ਬਣ ਚੁੱਕਿਆ ਹੈ, ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨੀਰਜ ਵੀ ਕਿਸੇ ਦਾ ਫੈਨ ਹੈ । ਜੀ ਹਾਂ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ (Randeep Hooda)  ਦਾ ਉਹ ਵੱਡਾ ਫੈਨ ਹੈ ਅਤੇ ਉਸ ਨੇ ਅਦਾਕਾਰ ਦੀਆਂ ਸਾਰੀਆ ਫ਼ਿਲਮਾਂ ਵੇਖੀਆਂ ਹਨ ।

Neeraj -min Image From Instagram

ਹੋਰ ਪੜ੍ਹੋ : ਅਦਾਕਾਰਾ ਨੁਸਰਤ ਜਹਾਂ ਨੇ ਬੇਟੇ ਨੂੰ ਦਿੱਤਾ ਜਨਮ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

ਇਹੀ ਕਾਰਨ ਹੈ ਕਿ ਦੋਵੇਂ ਇੱਕ ਮੁਲਾਕਾਤ ਦੌਰਾਨ ਕਾਫੀ ਖੁਸ਼ ਦਿਖਾਈ ਦਿੱਤੇ । ਰਣਦੀਪ ਹੁੱਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨੀਰਜ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਣਦੀਪ ਹੁੱਡਾ ਨੇ ਲਿਖਿਆ ਕਿ ‘ ਕਸੁਤਾ ਮਾਨਸ। ਨਯੁ ਹੀ ਧੁੰਮਾ ਸਾ ਠਾਣਦਾ ਰਹੈ।

Randeep,,-min Image From Instagram

ਇਸ ਤੋਂ ਇਲਾਵਾ ਰਣਦੀਪ ਨੇ ਕਿਹਾ ਕਿ ਉਚਾਈ 'ਤੇ ਪਹੁੰਚਣ ਤੋਂ ਬਾਅਦ ਮਨੁੱਖ ਕਿਹਾ ਜਾਂਦਾ ਹੈ? ਇਹ ਸਵਾਲ ਬਹੁਤ ਘੱਟ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਤੇ ਬਹੁਤ ਘੱਟ ਲੋਕਾਂ ਕੋਲ ਇਸ ਦਾ ਜਵਾਬ ਹੁੰਦਾ ਹੈ ਪਰ ਨੀਰਜ ਚੋਪੜਾ ਨੂੰ ਮਿਲਣ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਤੁਸੀਂ ਅਜਿਹਾ ਕਰਦੇ ਹੋ। ਜਦੋਂ ਨੀਰਜ ਚੋਪੜਾ ਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਉਨ੍ਹਾਂ ਦੀ ਬਾਇਓਪਿਕ ਵਿੱਚ ਕਿਹੜਾ ਨਾਇਕ ਮੁੱਖ ਭੂਮਿਕਾ ਨਿਭਾ ਸਕਦਾ ਹੈ, ਤਾਂ ਨੀਰਜ ਨੇ ਰਣਦੀਪ ਹੁੱਡਾ ਦਾ ਨਾਂਅ ਲਿਆ ਸੀ।

 

View this post on Instagram

 

A post shared by Randeep Hooda (@randeephooda)

0 Comments
0

You may also like