ਲਾਕਡਾਊਨ ਦੇ ਚੱਲਦੇ ਨੀਰੂ ਬਾਜਵਾ ਆਪਣੇ ਪਤੀ ਹੈਰੀ ਜਵੰਦਾ ਨਾਲ ਡਾਂਸ ਕਰਕੇ ਗੁਜ਼ਾਰ ਰਹੀ ਹੈ ਸਮਾਂ, ਵੀਡੀਓ ਵਾਇਰਲ

Written by  Rupinder Kaler   |  March 24th 2020 01:04 PM  |  Updated: March 24th 2020 01:04 PM

ਲਾਕਡਾਊਨ ਦੇ ਚੱਲਦੇ ਨੀਰੂ ਬਾਜਵਾ ਆਪਣੇ ਪਤੀ ਹੈਰੀ ਜਵੰਦਾ ਨਾਲ ਡਾਂਸ ਕਰਕੇ ਗੁਜ਼ਾਰ ਰਹੀ ਹੈ ਸਮਾਂ, ਵੀਡੀਓ ਵਾਇਰਲ

ਕੋਰੋਨਾ ਵਾਇਰਸ ਕਰਕੇ ਲਗਪਗ ਹਰ ਦੇਸ਼ ਤੇ ਸੂਬੇ ਵਿੱਚ ਲਾਕਡਾਊਨ ਹੈ, ਜਿਸ ਕਰਕੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਹਰ ਕੋਈ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਿਹਾ ਹੈ । ਕੁਝ ਲੋਕ ਅਜਿਹੇ ਵੀ ਹਨ ਜਿਹੜੇ ਘਰ ਵਿੱਚ ਰਹਿ ਕੇ ਬੋਰ ਵੀ ਹੋ ਰਹੇ ਹਨ ।ਪਰ ਇਸ ਸਭ ਦੇ ਚਲਦੇ ਨੀਰੂ ਬਾਜਵਾ ਤੇ ਉਹਨਾਂ ਦੇ ਪਤੀ ਹੈਰੀ ਜਵੰਦਾ ਨੇ ਇਸ ਬੋਰੀਅਤ ਨੂੰ ਦੂਰ ਕਰਨ ਦਾ ਰਸਤਾ ਲੱਭ ਲਿਆ ਹੈ ।

https://www.instagram.com/p/B7yyQPuBuxG/

ਜਿਸ ਦਾ ਦੋਹਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਦੋਵੇਂ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਇਹ ਜੋੜੀ ਕਿਸੇ ਪੁਰਾਣੇ ਗਾਣੇ ਦੀ ਧੁੰਨ ਤੇ ਪੱਬ ਨਾਲ ਪੱਬ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਹ ਜੋੜੀ ਕਿਸ ਤਰ੍ਹਾਂ ਡਾਂਸ ਨੂੰ ਇਨਜੁਆਏ ਕਰ ਰਹੀ ਹੈ ।

https://www.instagram.com/p/B8bu3eChPxN/

ਇਸ ਵੀਡੀਓ ਨੂੰ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਉਹਨਾਂ ਕੋਲ ਦੋ ਵੱਡੇ ਪ੍ਰੋਜੈਕਟ ਹਨ । ਉਹ ਛੇਤੀ ਹੀ ਫ਼ਿਲਮ ‘ਬਿਊਟੀਫੁੱਲ ਬਿੱਲੋ’ ਵਿੱਚ ਨਜ਼ਰ ਆਵੇਗੀ । ਇਸ ਤੋਂ ਇਲਾਵਾ ਉਹ ਇੱਕ ਹੋਰ ਫ਼ਿਲਮ ‘ਕੋਕਾ’ ਵਿੱਚ ਨਜ਼ਰ ਆਵੇਗੀ । ਇਸ ਫਿਲਮ ਵਿੱਚ ਗੁਰਨਾਮ ਭੁੱਲਰ ਨਜ਼ਰ ਆਉਣਗੇ ।

https://www.instagram.com/p/B9-8Cqohk9l/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network