ਨੀਰੂ ਬਾਜਵਾ ਪਤੀ ਦੇ ਨਾਲ ਹੋਈ ਰੋਮਾਂਟਿਕ, ਇਹ ਮਜ਼ੇਦਾਰ ਵੀਡੀਓ ਹਰ ਕਿਸੇ ਨੂੰ ਆ ਰਿਹਾ ਪਸੰਦ

written by Shaminder | December 09, 2021

ਨੀਰੁ ਬਾਜਵਾ (Neeru Bajwa) ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਪੰਜਾਬੀ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ । ਨੀਰੂ ਬਾਜਵਾ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਫ਼ਿਲਮਾਂ ‘ਚ ਉਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਆਪਣੇ ਬਿਜ਼ੀ ਸ਼ੈਡਿਊਲ ਚੋਂ ਸਮਾਂ ਕੱਢ ਕੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਅਤੇ ਮਸਤੀ ਕਰਦੀ ਹੋਈ ਅਕਸਰ ਦਿਖਾਈ ਦਿੰਦੀ ਹੈ । ਨੀਰੂ ਬਾਜਵਾ ਨੇ ਇੱਕ ਵੀਡੀਓ (Video)  ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Neeru Bajwa image From instagram

ਹੋਰ ਪੜ੍ਹੋ : ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ ‘ਕੰਮ ਵੈਲੀਆਂ ਵਾਲੇ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਇਸ ਵੀਡੀਓ ‘ਚ ਨੀਰੂ ਬਾਜਵਾ ਆਪਣੇ ਪਤੀ ਦੇ ਨਾਲ ‘ਗੋਰੀ ਦੀਆਂ ਝਾਂਜਰਾਂ’ ‘ਤੇ ਪਰਫਾਰਮ ਕਰਦੀ ਹੋਈ ਆਪਣੇ ਪਤੀ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਕੰਮ ‘ਚ ਰੁੱਝੇ ਆਪਣੇ ਪਤੀ ਦੇ ਕੋਲ ਆਉਂਦੀ ਹੈ ਅਤੇ ਝਾਂਜਰਾਂ ਛਣਕਾ ਕੇ ਉਸ ਦਾ ਧਿਆਨ ਆਪਣੇ ਵੱਲ ਆਕ੍ਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ।

neeru Bajwa image From instagram

ਪਰ ਉਸ ਦਾ ਪਤੀ ਕੰਮ ‘ਚ ਏਨਾਂ ਜ਼ਿਆਦਾ ਮਸ਼ਰੂਫ ਨਜ਼ਰ ਆਉਂਦਾ ਹੈ ਕਿ ਉਹ ਉਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ । ਜਿਸ ਤੋਂ ਬਾਅਦ ਅਦਾਕਾਰਾ ਉਸ ਦੇ ਕੰਮ ਵਾਲੇ ਸਾਰੇ ਪੇਪਰ ਮੇਜ਼ ਤੋਂ ਚੁੱਕ ਕੇ ਸੁੱਟ ਦਿੰਦੀ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇਹ ਬਹੁਤ ਮਜ਼ੇਦਾਰ ਸੀ । ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਸ਼ਾਮਿਲ ਹੋਣ ਲਈ ਧੰਨਵਾਦ ਜਿਵੇਂ ਕਿ ਤੁਹਾਨੂੰ ਦਸ ਮਿੰਟਾਂ ‘ਚ ਸਮੇਟ ਲਿਆ । ਸ਼ਾਬਾਸ਼ ਤੁਸੀਂ ਸਿਰਫ ਇੱਕ ਟੇਕ ਹੀ ਲਿਆ ।

 

View this post on Instagram

 

A post shared by Neeru Bajwa (@neerubajwa)

ਆਲੀਆ ਆਪਣੀ ਨੀਂਦ ਦੀ ਝਪਕੀ ਲੈਣ ਤੋਂ ਬਾਅਦ ਉੱਠੀ ਤਾਂ ਦੇਖ ਰਹੀ ਸੀ ਕਿ ਮੰਮੀ ਡੈਡੀ ਕੀ ਕਰ ਰਹੇ ਹਨ’ । ਇਸ ਵੀਡੀਓ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ।ਇਸ ਤੋਂ ਪਹਿਲਾਂ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਪਰ ਬਾਲੀਵੁੱਡ ‘ਚ ਕੁਝ ਜ਼ਿਆਦਾ ਵਧੀਆ ਐਕਸਪੀਰੀਅੰਸ ਨਹੀਂ ਰਿਹਾ ।ਜਿਸ ਕਾਰਨ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ਕਰਨ ਤੋਂ ਕਿਨਾਰਾ ਕਰ ਲਿਆ ਸੀ । ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਹੋਈ ਦਿਖਾਈ ਦੇਵੇਗੀ ।

 

You may also like