ਬੀਚ ਦੇ ਕੰਢੇ ਪਤੀ ਨਾਲ ਰੋਮਾਂਟਿਕ ਅੰਦਾਜ਼ ‘ਚ ਆਈ ਨਜ਼ਰ ਨੀਰੂ ਬਾਜਵਾ, ਦੇਖੋ ਵੀਡੀਓ

Written by  Lajwinder kaur   |  September 13th 2021 10:46 AM  |  Updated: September 13th 2021 10:46 AM

ਬੀਚ ਦੇ ਕੰਢੇ ਪਤੀ ਨਾਲ ਰੋਮਾਂਟਿਕ ਅੰਦਾਜ਼ ‘ਚ ਆਈ ਨਜ਼ਰ ਨੀਰੂ ਬਾਜਵਾ, ਦੇਖੋ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ  (Neeru Bajwa ) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਪਤੀ ਹੈਰੀ ਜਵੰਧਾ Harry Jawandha ਦੇ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਬਹੁਤ ਸ਼ਾਨਦਾਰ ਪਿੰਡਾਂ ਆਲਿਓ’

neeru bajwa with hubby harry

ਇਹ ਵੀਡੀਓ ਨੂੰ ਉਨ੍ਹਾਂ ਨੇ ਬੀਚ ਦੇ ਕੰਢੇ ਬਣਾਈ ਹੈ ਜਿੱਥੇ ਉਹ ਆਪਣੇ ਪਤੀ ਹੈਰੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਅਮਰਿੰਦਰ ਗਿੱਲ ਦੇ ਹਾਲ ਹੀ ‘ਚ ਆਏ ਗੀਤ ‘ਚੱਲ ਜਿੰਦੀਏ’ ਦੇ ਨਾਲ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ :  ਪਹਿਲੀ ਵਾਰ ਸਾਹਮਣੇ ਆਈ ਗਾਇਕ ਸੁਖਬੀਰ ਦੀ ਪਤਨੀ ਦੀਆਂ ਤਸਵੀਰਾਂ, ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਗਾਇਕ ਨੇ ਪਤਨੀ ਨੂੰ ਕੀਤਾ ਵਿਸ਼

inside image of neeru bajwa shared her brithday celebration pics-min

ਦੱਸ ਦਈਏ ਅਗਸਤ ਮਹੀਨੇ ‘ਚ ਨੀਰੂ ਬਾਜਵਾ ਨੇ ਆਪਣਾ 40ਵਾਂ ਬਰਥਡੇਅ ਨੂੰ ਉਨ੍ਹਾਂ ਦੇ ਪਤੀ ਨੇ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਸੀ। ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਨਾਲ ਫ਼ਿਲਮ, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅ ਮੈਨ’ ਅਤੇ ‘ਪਾਣੀ ‘ਚ ਮਧਾਣੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਨੀਰੂ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ । ਤਿੰਨ ਧੀਆਂ ਦੀ ਮਾਂ ਹੋਣ ਦੇ ਨਾਲ ਉਨ੍ਹਾਂ ਨੇ ਖੁਦ ਨੂੰ ਕਾਫੀ ਫਿੱਟ ਤੇ ਐਕਟਿਵ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

 

 

View this post on Instagram

 

A post shared by Neeru Bajwa (@neerubajwa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network