ਨੀਰੂ ਬਾਜਵਾ ਨੇ ਆਪਣੀ ਧੀ ਦੇ ਨਾਲ ਕਿਊੇਟ ਜਿਹਾ ਵੀਡੀਓ ਕੀਤਾ ਸਾਂਝਾ

written by Shaminder | July 19, 2021

ਨੀਰੂ ਬਾਜਵਾ ਨੇ ਆਪਣੀ ਛੋਟੀ ਬੇਟੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਧੀ ਨੂੰ ਗੋਦ ‘ਚ ਲਈ ਬੈਠੀ ਹੈ ਅਤੇ ਧੀ ਦੇ ਨਾਲ ਬਣਾਇਆ ਇੱਕ ਵੀਡੀਓ ਦਿਖਾ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਨੀਰੂ ਬਾਜਵਾ ਆਲ ਬੰਬ ਗੀਤ ‘ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ ।

Neeru With Daughters Image From Instagram
ਹੋਰ ਪੜ੍ਹੋ : ਅੱਧੀ ਰਾਤ ਨੂੰ ਰੋਡ ‘ਤੇ ਖਰਾਬ ਹੋਈ ਗਾਇਕ ਮੀਕਾ ਸਿੰਘ ਦੀ ਗੱਡੀ, ਮਦਦ ਲਈ ਪਹੁੰਚੇ ਵੱਡੀ ਗਿਣਤੀ ‘ਚ ਲੋਕ, ਵੀਡੀਓ ਵਾਇਰਲ 
Neeru Bajwa-picture Image From Instagram
ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਹੁਣ ਉਹ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ।ਪੰਜਾਬੀ ਇੰਡਸਟਰੀ ਤੋਂ ਪਹਿਲਾਂ ਉਹ ਬਾਲੀਵੁੱਡ ਇੰਡਸਟਰੀ ‘ਚ ਕੰਮ ਕਰ ਚੁੱਕੀ ਹੈ ।
Neeru Bajwa Image From Instagram
ਫ਼ਿਲਮਾਂ ਦੇ ਨਾਲ ਨਾਲ ਨੀਰੂ ਬਾਜਵਾ ਬਤੌਰ ਮਾਡਲ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਉਹ ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ ਪਾਣੀ ‘ਚ ਮਧਾਣੀ’ ਅਤੇ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ ।
 
View this post on Instagram
 

A post shared by Neeru Bajwa (@neerubajwa)

0 Comments
0

You may also like