ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੀਆਂ ਆਈਆਂ ਨਜ਼ਰ

written by Shaminder | June 12, 2021

ਨੀਰੂ ਬਾਜਵਾ ਦਾ ਨਾਂਅ ਪੰਜਾਬੀ ਐੱਕਟਰੈੱਸ ‘ਚ ਮੂਹਰਲੀ ਕਤਾਰ ‘ਚ ਆਉਂਦਾ ਹੈ । ਏਨੀਂ ਦਿਨੀਂ ਜਿੱਥੇ ਉਹ ਫ਼ਿਲਮਾਂ ਦੇ ਕਈ ਪ੍ਰਾਜੈਕਟਸ ‘ਚ ਰੁੱਝੀ ਹੋਈ ਹੈ । ਉੱਥੇ ਹੀ ਕਈ ਗੀਤਾਂ ‘ਚ ਵੀ ਨਜ਼ਰ ਆ ਰਹੀ ਹੈ । ਹਾਲ ਹੀ ‘ਚ ਅੰਮ੍ਰਿਤ ਮਾਨ ਦੀ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ।

neeru bajwa shared cute pic of her daughters Image From instagram
ਹੋਰ ਪੜ੍ਹੋ :  ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਮੰਗੇਤਰ ਸਾਜ਼ ਨਾਲ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ 
Neeru Bajwa-kids Image From instagram
ਨੀਰੂ ਬਾਜਵਾ ਵੀ ਇਸ ਗੀਤ ‘ਤੇ ਲਗਾਤਾਰ ਵੀਡੀਓਜ਼ ਬਣਾ ਕੇ ਸ਼ੇਅਰ ਕਰ ਰਹੀ ਹੈ । ਨੀਰੂ ਬਾਜਵਾ ਨੇ ਹੁਣ ਆਪਣੀਆਂ ਬੇਟੀਆਂ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਨੀਰੂ ਬਾਜਵਾ ਆਪਣੀਆਂ ਦੋਵਾਂ ਛੋਟੀਆਂ ਧੀਆਂ ਦੇ ਨਾਲ ਨਜ਼ਰ ਆ ਰਹੀ ਹੈ ।
Neeru Bajwa Image From instagram
ਇਸ ਵੀਡੀਓ ‘ਚ ਉਸ ਦੀ ਧੀ ਅੰਮ੍ਰਿਤ ਮਾਨ ਦੇ ਗੀਤ ‘ਤੇ ਡਾਂਸ ਕਰਦੀ ਵਿਖਾਈ ਦੇ ਰਹੀ ਹੈ । ਇਸ ਕਿਊਟ ਜਿਹੇ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।
 
View this post on Instagram
 

A post shared by Neeru Bajwa (@neerubajwa)

ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਰਿਲੀਜ਼ ਹੋਵੇਗੀ, ਜਦੋਂਕਿ ਸਰਤਾਜ ਦੇ ਨਾਲ ਵੀ ਉਹ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ ।  

0 Comments
0

You may also like