ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ

written by Shaminder | April 08, 2021

ਨੀਰੂ ਬਾਜਵਾ ਅਕਸਰ ਆਪਣੀਆਂ ਧੀਆਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।ਉਨ੍ਹਾਂ ਨੇ ਆਪਣੀਆਂ ਤਿੰਨੋਂ ਬੇਟੀਆਂ ਅਤੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦੀਆਂ ਧੀਆਂ ਆਪਣੇ ਪਿਤਾ ਦੇ ਨਾਲ ਫੁੱਟਬਾਲ ਖੇਡਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

neeru bajwa Image From Neeru Bajwa's Instagram
ਹੋਰ ਪੜ੍ਹੋ  : ਗਾਇਕ ਮੀਕਾ ਸਿੰਘ ਦੇ ਘਰ ਰਿਚਾ ਸ਼ਰਮਾ ਨੇ ਕੀਤਾ ਸ਼ਬਦ ਗਾਇਨ, ਵੀਡੀਓ ਕੀਤੀ ਸ਼ੇਅਰ
neeru bajwa Image From Neeru Bajwa's Instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਆਪਣੀ ਧੀ ਦਾ ਪਹਿਲਾ ਪਿਆਰ ਬਣੋ, ਉਸ ਦੇ ਲਈ ਦਰਵਾਜ਼ੇ ਖੋਲੋ। ੳੇੁਸ ਦੇ ਨਾਲ ਬਹੁਤ ਹੀ ਇੱਜ਼ਤ ਦੇ ਨਾਲ ਗੱਲਬਾਤ ਅਤੇ ਸਤਿਕਾਰ ਕਰੋ।
neeru bajwa Image From Neeru Bajwa's Instagram
ਇਹ ਨਿਰਧਾਰਿਤ ਕਰੋ ਕਿ ਇੱਕ ਆਦਮੀ ਨੂੰ ਔਰਤ ਦੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਤਾਂ ਉਹ ਕਦੇ ਵੀ ਘੱਟ ਨਹੀਂ ਨਿਪਟੇਗੀ’। ਨੀਰੂ ਬਾਜਵਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
 
View this post on Instagram
 

A post shared by Neeru Bajwa (@neerubajwa)

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ । ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਜਦੋਂਕਿ ਸਤਿੰਦਰ ਸਰਤਾਜ ਦੇ ਨਾਲ ਉਹ ‘ਕਲੀ ਜੋਟਾ’ ਫ਼ਿਲਮ ‘ਚ ਨਜ਼ਰ ਆਉਣਗੇ ।

0 Comments
0

You may also like