ਨੀਰੂ ਬਾਜਵਾ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਕੀਤਾ ਏਨਾ ਸੰਘਰਸ਼, ਪੋਸਟ ਕੀਤੀ ਸਾਂਝੀ

written by Shaminder | November 22, 2021 11:34am

ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਅਦਾਕਾਰਾ (Actress) ਨੇ ਆਪਣੇ ਐਕਟਿੰਗ ਕਰਨ ਦੇ ਸੁਫਨੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰਾ ਸੁਫ਼ਨਾ ਐਕਟਿੰਗ ਕਰਨਾ, ਮੇਰਾ ਇਹ ਸੁਫ਼ਨਾ ਹਕੀਕਤ ‘ਚ ਬਦਲ ਗਿਆ ਹੈ । । ਮੇਰੀ ਇਸ ਯਾਤਰਾ ਦਾ ਰਸਤਾ ਹੁਣ ਰਾਤ ਭਰ ਮਹਿਸੂਸ ਹੁੰਦਾ ਹੈ ।

Neeru Bajwa Image From Instagram

ਹੋਰ ਪੜ੍ਹੋ : ਕੰਗਨਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਖਿਲਾਫ ਸਿੱਖ ਸੰਗਠਨਾਂ ਵੱਲੋਂ ਮਾਮਲਾ ਦਰਜ, ਮਨਜਿੰਦਰ ਸਿੰਘ ਸਿਰਸਾ ਨੇ ਵੀ ਕੀਤੀ ਨਿਖੇਧੀ

ਇਸ ਤੋਂ ਅੱਗੇ ਅਦਾਕਾਰਾ ਨੇ ਲਿਖਿਆ ਕਿ ਸਿਨੇਮਾ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ ਅਤੇ ਮੇਰੇ ਲਈ ਇੱਕ ਦਰਸ਼ਕ ਵਜੋਂ ਮੈਂ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਅਤੇ ਟੀਵੀ ਲੜੀਵਾਰਾਂ ਨੂੰ ਦੇਖਣ ਦਾ ਆਨੰਦ ਲੈਂਦਾ ਹਾਂ ਅਤੇ ਇਹੀ ਖੁਸ਼ੀ ਮੈਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਕੰਮ ਕਰਨ ਵਾਲੇ ਇੱਕ ਅਦਾਕਾਰ ਵਜੋਂ ਮਿਲਦੀ ਹੈ।

neeru Bajwa Image Source: Instagram

ਲੋਕ ਕਹਿੰਦੇ ਹਨ ਕਿ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ। ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਜਲਦ ਹੀ ਉਹ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਜੋ ਵੀਡੀਓ ਨੀਰੂ ਬਾਜਵਾ ਨੇ ਸਾਂਝਾ ਕੀਤਾ ਹੈ ।

 

View this post on Instagram

 

A post shared by Neeru Bajwa (@neerubajwa)

ਉਹ ਵੀਡੀਓ ਵੀ ਉਸ ਦੀ ਕਿਸੇ ਹਾਲੀਵੁੱਡ ਫ਼ਿਲਮ ਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਜਲਦ ਹੀ ਉਹ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਏਗੀ । ਇਸ ਦੇ ਨਾਲ ਹੀ ਹਾਲੀਵੁੱਡ ਦੇ ਕਈ ਪ੍ਰੋਜੈਕਟਸ ‘ਚ ਵੀ ਉਹ ਦਿਖਾਈ ਦੇਵੇਗੀ ।

 

You may also like