ਨੀਰੂ ਬਾਜਵਾ ਡਿਜ਼ਨੀਲੈਂਡ 'ਚ ਧੀਆਂ ਨਾਲ ਮਸਤੀ ਕਰਦੇ ਹੋਏ ਆਈ ਨਜ਼ਰ, ਵੇਖੋ ਵੀਡੀਓ

written by Pushp Raj | March 23, 2022

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇੱਕ ਚੰਗੀ ਅਦਾਕਾਰਾ ਦੇ ਨਾਲ-ਨਾਲ ਇੱਕ ਚੰਗੀ ਮਾਂ ਵੀ ਹੈ। ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੀ ਤਿੰਨ ਧੀਆਂ ਦਾ ਵੀ ਪੂਰਾ ਖਿਆਲ ਰੱਖਦੀ ਹੈ। ਨੀਰੂ ਬਾਜਵਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਤੇ ਆਪਣੀਆਂ ਧੀਆਂ ਦੀ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹੁਣ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਉਹ ਆਪਣੀ ਨਿੱਕੀ ਧੀ ਅਨਾਇਆ ਨਾਲ ਡਿਜ਼ਨੀਲੈਂਡ ਵਿੱਚ ਡਿਜ਼ਨੀ ਸ਼ੋਅ ਦਾ ਆਨੰਦ ਮਾਣਦੀ ਹੋਈ ਵਿਖਾਈ ਦੇ ਰਹੀ ਹੈ।
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੀਰੂ ਬਾਜਵਾ ਨੇ ਕੈਪਸ਼ਨ ਵਿੱਚ ਲਿਖਿਆ, " omg ਮੈਨੂੰ ਇਹ ਖੁਸ਼ੀ 4 ਸਾਲ ਪਹਿਲਾਂ ਮਿਲੀ … @bajwasabrina ਕਾਕੀ ਅਤੇ ਮੇਰੇ ਨਾਲ ਅਨਾਇਆ ਦੀ ਪਹਿਲੀ #disney ਯਾਤਰਾ, ਅਤੇ ਮੈਂ ਪੂਰੀ ਤਰ੍ਹਾਂ ਭੁੱਲ ਗਈ ਸੀ ਕਿ ਅਸੀਂ ਪਿਛਲੇ ਦਿਨ ਇਕੱਠੇ ਰਾਈਡ 'ਤੇ ਵੀ ਗਏ ਸੀ @alyssa.aulik #tristan … #goodtimes #family …

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਦੀ ਧੀ ਉਸ ਦੀ ਗੋਦ ਵਿੱਚ ਬੈਠ ਕੇ ਡਿਜ਼ਨੀ ਸ਼ੋਅ ਦਾ ਆਨੰਦ ਮਾਣ ਰਹੀ ਹੈ। ਮਾਂ ਤੇ ਧੀ ਇੱਕਠੇ ਗੀਤ ਗਾ ਕੇ ਆਪਣੇ ਸਾਂਝੇ ਪਲਾਂ ਦਾ ਆਨੰਦ ਲੈ ਰਹੀਆਂ ਹਨ। ਨੀਰੂ ਦੀ ਗੋਦ ਵਿੱਚ ਬੈਠੀ ਉਸ ਦੀ ਧੀ ਅਨਾਇਆ ਬਹੁਤ ਹੀ ਕਿਊਟ ਲੱਗ ਰਹੀ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ਮੈਨੂੰ ਰੀਲ ਬਨਾਉਣ ਦੇ ਲਈ ਹੀਰੋ ਦੀ ਸੀ ਲੋੜ, ਜੋ ਪੂਰੀ ਹੋ ਗਈ

ਫੈਨਜ਼ ਨੀਰੂ ਬਾਜਵਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਵੱਖ ਵੱਖ ਤਰ੍ਹਾਂ ਦੇ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਰਾਏ ਦੇ ਰਹੇ ਹਨ। ਕੁਝ ਫੈਨਜ਼ ਨੇ ਨੀਰੂ ਨੂੰ ਸੁਪਰਮੌਮ ਕਿਹਾ ਅਤੇ ਕੁਝ ਨੇ ਉਸ ਦੇ ਚੰਗੀ ਮਾਂ ਹੋਣ ਦੀ ਸ਼ਲਾਘਾ ਕੀਤੀ , ਕਿ ਉਹ ਬਿਜ਼ੀ ਸ਼ੈਡੀਊਲ ਦੇ ਬਾਵਜੂਦ ਆਪਣੀਆਂ ਧੀਆਂ ਦੇ ਪਰਵਰਿਸ਼ ਦੇ ਲਈ ਸਮਾਂ ਕੱਢਦੀ ਹੈ ਅਤੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਦੀ ਹੈ।

 

View this post on Instagram

 

A post shared by Neeru Bajwa (@neerubajwa)

You may also like