ਨੀਰੂ ਬਾਜਵਾ ਹਾਲੀਵੁੱਡ ਫ਼ਿਲਮ ‘ਚ ਆਏਗੀ ਨਜ਼ਰ, ਫ਼ਿਲਮ ਲਈ ਤਿਆਰੀ ਕੀਤੀ ਸ਼ੁਰੂ

written by Shaminder | October 12, 2021

ਨੀਰੂ ਬਾਜਵਾ (Neeru Bajwa) ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਨਜ਼ਰ ਆਏਗੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਮੇਕਅਪ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਅਦਾਕਾਰਾ ਨੇ ਲਿਖਿਆ ਕਿ ‘ਫ਼ਿਲਮਾਂ ਬਨਾਉਣ ਦਾ ਮਤਲਬ ਸਿਰਫ ਗਲੈਮਰਸ ਨਹੀਂ, ਪਰ ਮਸਤੀ ਭਰਿਆ ਜ਼ਰੂਰ ਹੁੰਦਾ ਹੈ’ ।

Neeru Bajwa pp -min Image From instagram

ਹੋਰ ਪੜ੍ਹੋ : ਸਿਧਾਰਥ ਦੇ ਗਮ ਵਿੱਚ ਡੁੱਬੀ ਸ਼ਹਿਨਾਜ਼ ਗਿੱਲ ਹਮੇਸ਼ਾ ਲਈ ਛੱਡ ਰਹੀ ਹੈ ਮੁੰਬਈ ….!

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਦੇ ਫੇਸ ‘ਤੇ ਪੂਰੀ ਤਰ੍ਹਾਂ ਕਿਸੇ ਪਦਾਰਥ ਦੇ ਨਾਲ ਢਕਿਆ ਹੋਇਆ ਹੈ । ਸ਼ਾਇਦ ਉਨ੍ਹਾਂ ਦੇ ਚਿਹਰੇ ਦਾ ਮਾਸਕ ਹਾਲੀਵੁੱਡ ਦੀ ਕਿਸੇ ਫ਼ਿਲਮ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ । ਦੋ ਘੰਟੇ ਤੋਂ ਨੀਰੂ ਬਾਜਵਾ ਫੇਸ ‘ਤੇ ਇਸ ਪਦਾਰਥ ਨੂੰ ਲੈ ਕੇ ਬੈਠੀ ਰਹੀ ।

Neeru Bajwa, -min Image From Instagram

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇਸ ਵੀਡੀਓ ਦੇ ਨਾਲ ਜੋ ਹੈਸ਼ਟੈਗਸ ਦਿੱਤੇ ਹਨ । ਉਸ ਤੋਂ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਹਾਲੀਵੁੱਡ ਦੇ ਕਿਸੇ ਪ੍ਰੋਜੈਕਟ ਦੇ ਲਈ ਤਿਆਰੀ ਕਰ ਰਹੀ ਹੈ । ਦੱਸ ਦਈਏ ਕਿ ਨੀਰੂ ਬਾਜਵਾ ਜਲਦ ਹੀ ਕਈ ਪੰਜਾਬੀ ਫ਼ਿਲਮਾਂ ਦੇ ਵਿੱਚ ਵੀ ਨਜ਼ਰ ਆ ਸਕਦੀ ਹੈ । ਇਸ ਤੋਂ ਇਲਾਵਾ ਉਹ ਜਲਦ ਹੀ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਨਜ਼ਰ ਆਏਗੀ ।ਨੀਰੂ ਬਾਜਵਾ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ਕਲੀ ਜੋਟਾ ਦੇ ਨਾਲ-ਨਾਲ ਫ਼ਿਲਮ ‘ਸਨੋ ਮੈਨ’ ‘ਚ ਵੀ ਵਿਖਾਈ ਦੇਵੇਗੀ ।

 

View this post on Instagram

 

A post shared by Neeru Bajwa (@neerubajwa)

0 Comments
0

You may also like