ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਅਨੋਖੇ ਤਰੀਕੇ ਨਾਲ ਸੁਨਾਇਆ ਉੜਾ-ਆੜਾ, ਦੇਖੋ ਵੀਡਿਓ 

written by Rupinder Kaler | January 29, 2019

ਗਾਇਕ ਤੇ ਐਕਟਰ ਤਰਸੇਮ ਜੱਸੜ ਦੀ ਫਿਲਮ ਉੜਾ ਆੜਾ 1  ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਲੈ ਕੇ ਤਰਸੇਮ ਜੱਸੜ ਤੇ  ਨੀਰੂ ਬਾਜਵਾ ਫਿਲਮ ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ ।ਤਰਸੇਮ ਜੱਸੜ ਨੇ ਫਿਲਮ ਦੇ ਪ੍ਰਮੋਸ਼ਨ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਪਾਇਆ ਜਿਸ ਵਿੱਚ ਉਹਨਾਂ ਦੇ ਨਾਲ ਨੀਰੂ ਬਾਜਵਾ ਵੀ ਦਿਖਾਈ ਦੇ ਰਹੀ ਹੈ ।

https://www.instagram.com/p/BtLn6ZtHmdX/

ਇਸ ਵੀਡਿਓ ਵਿੱਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਗੁਰਮੁਖੀ ਲਿੱਪੀ ਦੇ ਸਾਰੇ ਅੱਖਰ ਵਾਰੀ ਵਾਰੀ ਸੁਨਾਉਂਦੇ ਹਨ ਪਰ ਇਹਨਾਂ ਅੱਖਰਾਂ ਦੇ ਨਾਲ ਹੀ ਉਹ ਆਪਣੀ ਗੱਲ ਵੀ ਪੂਰੀ ਕਰਦੇ ਹਨ । ਕਿਸੇ ਨੂੰ ਆਪਣੀ ਗੱਲ ਕਹਿਣ ਦਾ ਇਹ ਤਰੀਕਾ ਸਭ ਤੋਂ ਨਰਾਲਾ ਹੈ । ਕੁਝ ਮਿੰਟ ਪਹਿਲਾਂ ਪਾਈ ਇਸ ਵੀਡਿਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਤੇ ਕਮੈਂਟ ਵੀ ਕਰ ਰਹੇ ਹਨ ।

https://www.instagram.com/p/BtNIxYxHV7Y/

ਫਿਲਮ ਦੀ ਗੱਲ ਕੀਤੀ ਜਾਵੇ ਇਸ ਫਿਲਮ ਵਿੱਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਲੋਕ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਵਿੱਚ ਆ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਭੁੱਲਦੇ ਜਾ ਰਹੇ ਹਨ । ਇਸ ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ । ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ । ਇਹ ਫਿਲਮ 1 ਫਰਵਰੀ ਨੂੰ ਰਿਲੀਜ਼ ਹੋਵੇਗੀ ।

You may also like