ਨੇਹਾ ਧੂਪੀਆ ਪ੍ਰੈਗਨੇਂਸੀ ਦੌਰਾਨ ਕਰ ਰਹੀ ਫ਼ਿਲਮ ਦੀ ਡਬਿੰਗ, ਦੱਸਿਆ ਉਮੀਦ ਨਹੀਂ ਸੀ ਕਿ ਇਸ ਹਾਲਤ ‘ਚ ਡਬਿੰਗ ਲਈ ਆ ਪਾਵਾਂਗੀ

written by Shaminder | August 20, 2021

ਨੇਹਾ ਧੂਪੀਆ (Neha Dhupia )ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਉਹ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਦੇ ਨਾਲ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ।

Neha Dhupia -min Image From Instagram

ਹੋਰ ਪੜ੍ਹੋ : ਫ਼ਿਲਮ ‘ਤੁਣਕਾ-ਤੁਣਕਾ’ ਤੋਂ ਬਾਅਦ ਹਰਦੀਪ ਗਰੇਵਾਲ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਰਕਾਨ’

ਜਿਸ ‘ਚ ਉਸ ਨੇ ਲਿਖਿਆ ਕਿ ‘ਤੁਹਾਡੇ ਤੀਜੇ ਤਿਮਾਹੀ ‘ਚ ਇੱਕ ਐਕਸ਼ਨ ਫ਼ਿਲਮ ਲਈ ਡਬਿੰਗ ਕਰਨਾ, ਇੱਕ ਵੱਖਰੀ ਬਾਲ ਗੇਮ ਹੈ । ਬੇਸ਼ੱਕ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਕਿ ਜਦੋਂ ਮੈਂ ਸ਼ੂਟਿੰਗ ਕਰ ਰਹੀ ਸੀ ਕਿ ਮੈਂ ਇਸ ਹਾਲਤ ‘ਚ ਕੁਝ ਡੱਬ ਕਰਨ ਦੇ ਲਈ ਵਾਪਸ ਆਵਾਂਗੀ’।

Neha dhupia,, -min Image From Instagram

ਇਸ ਤੋਂ ਇਲਾਵਾ ਨੇਹਾ ਧੂਪੀਆ ਨੇ ਹੋਰ ਵੀ ਕਈ ਗੱਲਾਂ ਇਸ ਪੋਸਟ ‘ਚ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਨੇਹਾ ਇੱਕ ਬੇਟੀ ਦੀ ਮਾਂ ਹੈ ਅਤੇ ਹੁਣ ਉਹ ਦੂਜੇ ਬੱਚੇ ਨੂੰ ਜਨਮ ਦੇਵੇਗੀ । ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਲਵ ਮੈਰਿਜ ਕੀਤੀ ਸੀ ਅਤੇ ਵਿਆਹ ਤੋਂ ਪਹਿਲਾਂ ਹੀ ਨੇਹਾ ਪ੍ਰੈਗਨੇਂਟ ਸੀ । ਜਿਸ ਕਾਰਨ ਦੋਨਾਂ ਨੇ ਬਹੁਤ ਜਲਦਬਾਜ਼ੀ ‘ਚ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by Neha Dhupia (@nehadhupia)

0 Comments
0

You may also like