
ਨੇਹਾ ਧੂਪੀਆ (Neha Dhupia ) ਅਤੇ ਅੰਗਦ ਬੇਦੀ (Angad Bedi) ਏਨੀਂ ਦਿਨੀਂ ਮਾਲਦੀਵ ‘ਚ ਛੁੱਟੀਆਂ ਮਨਾ ਰਹੇ ਹਨ । ਇਸ ਮੌਕੇ ‘ਤੇ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਪੁੱਤਰ ਜਦੋਂ ਕਿ ਅੰਗਦ ਬੇਦੀ ਆਪਣੀ ਧੀ ਨੂੰ ਗੋਦ ਚੁੱਕ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਕਿਊਟ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਮਿਸ ਇੰਡੀਆ ਈਵੈਂਟ ‘ਚ ਛਾਇਆ ਨੇਹਾ ਧੂਪੀਆ ਦੀ ਪਿਆਰੀ ਧੀ ਮੇਹਰ ਦਾ ਜਾਦੂ, ਵੇਖੋ ਖੂਬਸੂਰਤ ਤਸਵੀਰਾਂ
ਇਸ ਤੋਂ ਇਲਾਵਾ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿੱਥੇ ਦੋਵੇਂ ਜਣੇ ਸਮੁੰਦਰ ਕੰਢੇ ‘ਤੇ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ । ਨੇਹਾ ਧੂਪੀਆ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਚੁੱਪਚਾਪ ਵਿਆਹ ਕਰਵਾ ਲਿਆ ਸੀ ।

ਹੋਰ ਪੜ੍ਹੋ : ਨੇਹਾ ਧੂਪੀਆ ਨੇ ਆਪਣੇ ਬੇਟੇ ਦੇ ਨਾਲ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ
ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਲਵ ਮੈਰਿਜ ਕਰਵਾਈ ਸੀ । ਇਸ ਵਿਆਹ ‘ਚ ਨੇਹਾ ਅਤੇ ਅੰਗਦ ਦੇ ਪਰਿਵਾਰਿਕ ਮੈਬਰ ਹੀ ਸ਼ਾਮਿਲ ਹੋਏ ਸਨ । ਵਿਆਹ ਤੋਂ ਕੁਝ ਮਹੀਨੇ ਬਾਅਦ ਨੇਹਾ ਧੂਪੀਆ ਦੇ ਘਰ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਨੇਹਾ ਧੂਪੀਆ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

ਜਿਸ ਦੀਆਂ ਤਸਵੀਰਾਂ ਅਕਸਰ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕਈ ਸ਼ੋਅਜ਼ ‘ਚ ਵੀ ਉਹ ਨਜ਼ਰ ਆ ਰਹੀ ਹੈ ।
View this post on Instagram