ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਨਵਾਂ ਗੀਤ ‘ਖੜ ਤੈਨੂੰ ਮੈਂ ਦੱਸਾਂ’ ਰਿਲੀਜ਼

written by Shaminder | May 19, 2021

ਨੇਹਾ ਕੱਕੜ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਦੀਵਾਨਾ ਬਣਾਇਆ ਹੋਇਆ ਹੈ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਸ ਦਾ ਨਵਾਂ ਗੀਤ ‘ਖੜ ਤੈਨੂੰ ਮੈਂ ਦੱਸਾਂ’ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਹਨਾਂ ਦਾ ਸਾਥ ਦਿੱਤਾ ਹੈ ਉਸ ਦੇ ਪਤੀ ਰੋਹਨਪ੍ਰੀਤ ਨੇ । ਇਸ ਗੀਤ ‘ਚ ਦੋਵਾਂ ਦੀ ਨੋਕ ਝੋਕ ਵੇਖਣ ਨੂੰ ਮਿਲ ਰਹੀ ਹੈ ।

Rohan Image From Neha And Rohanpreet Song

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ 

Rohanpreet Image From Neha And Rohanpreet Song

ਪ੍ਰਸ਼ੰਸਕਾਂ ਨੂੰ ਦੋਵਾਂ ਦਾ ਇਹ ਗੀਤ ਖੂਬ ਪਸੰਦ ਆ ਰਿਹਾ ਹੈ ਅਤੇ ਲੱਖਾਂ ਲੋਕਾਂ ਨੇ ਇਸ ਗੀਤ ਨੂੰ ਹੁਣ ਤੱਕ ਦੇਖ ਲਿਆ ਹੈ ।ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ‘ਤੇ ਰਿਲੀਜ਼ ਕੀਤਾ ਗਿਆ ਹੈ ।

Neha Image From Neha And Rohanpreet Song

ਇਸ ਤੋਂ ਪਹਿਲਾਂ ਦੋਵੇਂ ਜਣੇ ‘ਨੇਹੂ ਦਾ ਵਿਆਹ’ ‘ਚ ਨਜ਼ਰ ਆਏ ਸਨ । ਨੇਹਾ ਕੱਕੜ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਦੇ ਗਾਣਿਆਂ ਨੂੰ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ । ਕੋਈ ਸਮਾਂ ਸੀ ਉਹ ਜਗਰਾਤਿਆਂ ‘ਚ ਗਾਉਂਦੀ ਹੁੰਦੀ ਸੀ ।

You may also like