ਨੇਹਾ ਕੱਕੜ ਦੇ ਇਸ ਕਿਊਟ ਅੰਦਾਜ਼ 'ਤੇ ਹੋ ਜਾਵੋਗੇ ਫ਼ਿਦਾ, ਵੀਡੀਓ ਹੋਇਆ ਵਾਇਰਲ

written by Aaseen Khan | February 25, 2019

ਨੇਹਾ ਕੱਕੜ ਦੇ ਇਸ ਕਿਊਟ ਅੰਦਾਜ਼ 'ਤੇ ਹੋ ਜਾਵੋਗੇ ਫ਼ਿਦਾ, ਵੀਡੀਓ ਹੋਇਆ ਵਾਇਰਲ : ਬਾਲੀਵੁੱਡ ਗਾਇਕਾ ਨੇਹਾ ਕੱਕੜ ਜਿੰਨ੍ਹਾਂ ਦੀਆਂ ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੈਲਫੀ ਕੁਈਨ ਨੇਹਾ ਕੱਕੜ ਨੇ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਿਤਾ ਹੈ ਜਿਸ 'ਚ ਨੇਹਾ ਕੱਕੜ ਬੱਚੇ ਦੀ ਮਿਮਿਕਰੀ ਕਰਦੇ ਹੋਏ ਨਜ਼ਰ ਆ ਰਹੀ ਹੈ। ਨੇਹਾ ਇੰਝ ਕਰਦੀ ਹੋਈ ਬਹੁਤ ਕਿਊਟ ਲੱਗ ਰਹੀ ਹੈ। ਉਹਨਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਨੇਹਾ ਕੱਕੜ ਦੀਆਂ ਖਾਸੀਆਂ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ।

 

View this post on Instagram

 

Main Nikal Jaungi! ?? #DuetWithNehu #LovePunjabi #LoveTikTok #NehaKakkar ♥️

A post shared by Neha Kakkar (@nehakakkar) on


ਹੋਰ ਵੇਖੋ :ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ ‘ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ

ਨੇਹਾ ਕੱਕੜ ਦੀਆਂ ਇਹਨਾਂ ਵੀਡੀਓਜ਼ ਕਰਕੇ ਹੀ ਉਹਨਾਂ ਨੂੰ ਸੈਲਫੀ ਕੁਈਨ ਕਿਹਾ ਜਾਂਦਾ ਹੈ। ਨੇਹਾ ਕੱਕੜ ਦੀ ਗਾਇਕੀ ਦੇ ਨਾਲ ਨਾਲ ਉਹਨਾਂ ਦੇ ਅਜਿਹੇ ਵੀਡੀਓਜ਼ ਉਹਨਾਂ ਨੂੰ ਚਰਚਾ 'ਚ ਬਣਾਈ ਰੱਖਦੇ ਹਨ। ਇਸ ਵੀਡੀਓ ਨੂੰ ਦੇਖ ਹਾਸਾ ਨਹੀਂ ਰੁਕ ਰਿਹਾ ਹੋਵੇਗਾ।ਨੇਹਾ ਕੱਕੜ ਬਹੁਤ ਸਾਰੇ ਹਿੰਦੀ ਅਤੇ ਪੰਜਾਬੀ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ ਨੂੰ ਹਰ ਇੱਕ ਵਰਗ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਰਿਹਾ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਹਿਮਾਂਸ ਕੋਹਲੀ ਨਾਲ ਬ੍ਰੇਕਅੱਪ ਤੋਂ ਬਾਅਦ ਖਾਸੀਆਂ ਸੁਰਖੀਆਂ ਬਟੋਰੀਆਂ ਸਨ।

You may also like