ਛੜੇ ਤੇ ਅਮਲੀ ਬੰਦਿਆ ਦੀ ਕਹਾਣੀ ਪੇਸ਼ ਕਰੇਗੀ ਰਾਣਾ ਰਣਬੀਰ ਦੀ ਲਿਖੀ ਤੇ ਨਿਰਦੇਸ਼ਿਤ ਫ਼ਿਲਮ 'ਪੋਸਤੀ', ਗਿੱਪੀ ਗਰੇਵਾਲ ਕਰਨਗੇ ਪ੍ਰੋਡਿਊਸ

Written by  Aaseen Khan   |  September 12th 2019 11:02 AM  |  Updated: September 12th 2019 11:02 AM

ਛੜੇ ਤੇ ਅਮਲੀ ਬੰਦਿਆ ਦੀ ਕਹਾਣੀ ਪੇਸ਼ ਕਰੇਗੀ ਰਾਣਾ ਰਣਬੀਰ ਦੀ ਲਿਖੀ ਤੇ ਨਿਰਦੇਸ਼ਿਤ ਫ਼ਿਲਮ 'ਪੋਸਤੀ', ਗਿੱਪੀ ਗਰੇਵਾਲ ਕਰਨਗੇ ਪ੍ਰੋਡਿਊਸ

ਰਾਣਾ ਰਣਬੀਰ ਪੰਜਾਬੀ ਸਿਨੇਮਾ ਅਤੇ ਸਾਹਿਤ ਦਾ ਵੱਡਾ ਨਾਮ ਹੈ। ਲੇਖਕ, ਕਵੀ, ਡਾਇਰੈਕਟਰ ਐਕਟਰ ਹਰ ਇੱਕ ਤਰ੍ਹਾਂ ਦੇ ਹੁਨਰ ਨਾਲ ਭਰਪੂਰ ਰਾਣਾ ਰਣਬੀਰ ਹੁਣ ਆਪਣੀ ਦੂਜੀ ਫ਼ਿਲਮ ਡਾਇਰੈਕਟ ਕਰਨ ਜਾ ਰਹੇ ਹਨ ਜਿਸ ਦਾ ਨਾਮ ਹੈ 'ਪੋਸਤੀ'। ਰਾਣਾ ਰਣਬੀਰ ਦੀ ਲਿਖੀ ਅਤੇ ਨਿਰਦੇਸ਼ਿਤ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕਰਨਗੇ ਅਤੇ ਉਹਨਾਂ ਦੇ ਹੋਮ ਬੈਨਰ ਯਾਨੀ ਹੰਬਲ ਮੋਸ਼ਨ ਪਿਕਚਰਸ 'ਚ ਫ਼ਿਲਮ ਨੂੰ ਬਣਾਇਆ ਜਾਵੇਗਾ। ਇਹ ਫ਼ਿਲਮ 2020 'ਚ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

 

View this post on Instagram

 

Shinda te Balli kiun paun ge DAAKA ? 1st November nu. @gippygrewal #ranaranbir

A post shared by Rana Ranbir ਰਾਣਾ ਰਣਬੀਰ (@officialranaranbir) on

ਫ਼ਿਲਮ 'ਪੋਸਤੀ' ਦੇ ਨਾਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਪਿੰਡਾਂ 'ਚ ਰਹਿੰਦੇ ਪੋਸਤ ਖਾਣ ਵਾਲੇ ਵਿਅਕਤੀ ਦੀ ਕਹਾਣੀ ਪੇਸ਼ ਕਰ ਸਕਦੀ ਹੈ।ਫ਼ਿਲਮ ਦੀ ਟੈਗ ਲਾਈਨ ਵੀ ਪੋਸਟਰ 'ਤੇ ਕੁਝ ਇਸੇ ਤਰ੍ਹਾਂ ਦੀ ਹੈ ਜਿਸ 'ਚ ਲਿਖਿਆ ਹੈ,'ਅਮਲੀ ਤੇ ਛੜੇ ਬੰਦੇ ਖਾਸ ਹੁੰਦੇ ਰੱਬ ਦੇ', ਤੇ ਇੱਕ ਵਿਅਕਤੀ ਸਾਈਕਲ ਕੋਲ ਜ਼ਮੀਨ 'ਤੇ ਲੇਟਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਕੋਈ ਅਮਲੀ ਹੀ ਜਾਪਦਾ ਹੈ। ਹੁਣ ਦੇਖਣਾ ਹੋਵੇਗਾ ਰਾਣਾ ਰਣਬੀਰ ਕਿਹੜੇ ਰੱਬ ਦੇ ਖਾਸ ਛੜੇ ਤੇ ਅਮਲੀਆਂ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ। ਫ਼ਿਲਮ ਦੀ ਸਟਾਰ ਕਾਸਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਦੀ ਜੋੜੀ ਨੂੰ ਅਕਸਰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹਾਲ ਹੀ 'ਚ ਫ਼ਿਲਮ 'ਅਰਦਾਸ ਕਰਾਂ' ਦੀ ਕਹਾਣੀ ਦੋਨਾਂ ਨੇ ਮਿਲ ਕੇ ਲਿਖੀ ਅਤੇ ਡਾਇਲਾਗ ਰਾਣਾ ਰਣਬੀਰ ਦੇ ਸਨ। ਫ਼ਿਲਮ ਬਲਾਕਬਸਟਰ ਸਾਬਿਤ ਹੋਈ ਹੈ। ਦੱਸ ਦਈਏ ਰਾਣਾ ਰਣਬੀਰ ਇਸ ਤੋਂ ਪਹਿਲਾਂ ਫ਼ਿਲਮ 'ਅਸੀਸ' ਦਾ ਨਿਰਦੇਸ਼ਨ ਕਰ ਚੁੱਕੇ ਹਨ ਜਿਸ 'ਚ ਉਹਨਾਂ ਵੱਲੋਂ ਹੀ ਮੁੱਖ ਭੂਮਿਕਾ ਨਿਭਾਈ ਗਈ ਸੀ। ਅਸੀਸ ਫ਼ਿਲਮ ਦੀ ਕਹਾਣੀ ਵੀ ਰਾਣਾ ਰਣਬੀਰ ਨੇ ਹੀ ਲਿਖੀ ਸੀ ਜਿਸ ਲਈ ਉਹਨਾਂ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2019 'ਚ ਬਿਹਤਰੀਨ ਕਹਾਣੀ ਦਾ ਖਿਤਾਬ ਵੀ ਮਿਲ ਚੁੱਕਿਆ ਹੈ।1 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਡਾਕਾ' 'ਚ ਵੀ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network