ਕਰੀਨਾ ਕਪੂਰ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ

Written by  Shaminder   |  September 15th 2021 10:47 AM  |  Updated: September 15th 2021 10:47 AM

ਕਰੀਨਾ ਕਪੂਰ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ

ਕਰੀਨਾ ਕਪੂਰ ਖ਼ਾਨ  (Kareena Kapoor Khan ) ਦੀਆਂ ਛੋਟੇ ਬੇਟੇ ਜੇਹ ਅਲੀ ਖ਼ਾਨ (Jeh Ali Khan ) ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਕਰੀਨਾ ਕਪੂਰ ਆਪਣੇ ਛੋਟੇ ਬੇਟੇ ਜੇਹ ਅਲੀ ਖ਼ਾਨ ਅਤੇ ਤੈਮੂਰ ਅਲੀ ਖ਼ਾਨ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਵੀ ਦਿਖਾਈ ਦਿੱਤੇ ।ਪਰ ਇਸ ਸਭ ਦੌਰਾਨ ਸਭ ਛਾਇਆ ਰਿਹਾ ਤਾਂ ਜੇਹ ਅਲੀ ਖ਼ਾਨ ।

Jeh Ali khan -min Image From Instagram

ਹੋਰ ਪੜ੍ਹੋ : 14 ਸਾਲ ਦੀ ਕੁੜੀ ਨਾਲ ਪਿਆਰ ਕਰ ਬੈਠੇ ਸਨ ਅਮਜਦ ਖ਼ਾਨ, ਇਸ ਤਰ੍ਹਾਂ ਸਿਰੇ ਚੜੀ ਲਵ ਸਟੋਰੀ

ਜਿਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜੇਹ ਅਲੀ ਖ਼ਾਨ ਦਾ ਕਿਊਟ ਅਤੇ ਮਾਸੂਮ ਜਿਹਾ ਚਿਹਰਾ ਹਰ ਕਿਸੇ ਨੂੰ ਭਾ ਜਾਂਦਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤੈਮੂਰ ਅਲੀ ਖ਼ਾਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।

Kareena kapoor -min Image From Instagram

ਖਬਰਾਂ ਮੁਤਾਬਕ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਕਿਤੇ ਘੁੰਮਣ ਦੇ ਲਈ ਜਾ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਸੀ ।

 

View this post on Instagram

 

A post shared by Bollywood Pap (@bollywoodpap)

ਸੈਫ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਅਰਜੁਨ ਕਪੂਰ ਦੇ ਨਾਲ ਫ਼ਿਲਮ ‘ਭੂਤ ਪੁਲਿਸ’ ‘ਚ ਨਜ਼ਰ ਆਏ ਹਨ । ਸੈਫ ਅਤੇ ਕਰੀਨਾ ਨੇ ਲਵ ਮੈਰਿਜ ਕਰਵਾਈ ਸੀ ।ਦੋਵਾਂ ਦੇ ਘਰ ਕੁਝ ਮਹੀਨੇ ਪਹਿਲਾਂ ਜੇਹ ਅਲੀ ਖ਼ਾਨ ਦਾ ਜਨਮ ਹੋਇਆ ਸੀ । ਦੋਵਾਂ ਦਾ ਇਹ ਦੂਜਾ ਬੱਚਾ ਹੈ, ਜਦੋਂਕਿ ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਦੇ ਦੋ ਬੱਚੇ ਹਨ । ਜੋ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਤੋਂ ਹਨ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network