ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੁੱਥ’ ਦਾ ਨਵਾਂ ਪੋਸਟਰ ਜਾਰੀ

Reported by: PTC Punjabi Desk | Edited by: Shaminder  |  September 07th 2021 06:11 PM |  Updated: September 07th 2021 06:11 PM

ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੁੱਥ’ ਦਾ ਨਵਾਂ ਪੋਸਟਰ ਜਾਰੀ

ਸਲਮਾਨ ਖ਼ਾਨ  (Salman Khan ) ਦੀ ਫ਼ਿਲਮ ‘ਅੰਤਿਮ ਦਾ ਫਾਈਨਲ ਟਰੁੱਥ’ (Antim-The Final Truth) ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ । ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਹ ਪੋਸਟਰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਪੋਸਟਰ ‘ਚ ਸਲਮਾਨ ਖ਼ਾਨ ਤੇ ਉਸ ਦਾ ਜੀਜਾ ਆਯੁਸ਼ ਸ਼ਰਮਾ ਨਜ਼ਰ ਆ ਰਹੇ ਹਨ । ਇਸ ਫ਼ਿਲਮ ਦੇ ਪੋਸਟਰ ਨੂੰ ਸਲਮਾਨ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Salman khan,-min Image From Instagram

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਸਟੂਡੀਓ ਰਾਊਂਡ ‘ਚ ਜਸਬੀਰ ਜੱਸੀ ਲਾਉਣਗੇ ਰੌਣਕਾਂ

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਲਮਾਨ ਖ਼ਾਨ ਨੇ ਲਿਖਿਆ ਕਿ ‘ਬੁਰਾਈ ਦੇ ਅੰਤ ਦੀ ਸ਼ੁਰੂਆਤ, ਗਣਪਤੀ ਬੱਪਾ ਮੌਰਿਆ’। ਸਲਮਾਨ ਖ਼ਾਨ ਦੀ ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ । ਪਿੱਛੇ ਜਿਹੇ ਇਸ ਫ਼ਿਲਮ ਦੇ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਜੋ ਕਿ ਸੋਸ਼ਲ ਮੀਡੀਆ ‘ਤੇ ਛਾਈਆਂ ਰਹੀਆਂ ।

Salman Khan -min Image From Instagram

ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਅਤੇ ਆਯੁਸ਼ ਸ਼ਰਮਾ ਆਹਮੋ ਸਾਹਮਣੇ ਅੱਖਾਂ ‘ਚ ਅੱਖਾਂ ਪਾਈ ਵੇਖ ਰਹੇ ਹਨ । ਸਲਮਾਨ ਖ਼ਾਨ ਇਸ ਫ਼ਿਲਮ ‘ਚ ਇੱਕ ਸਿੱਖ ਦੇ ਕਿਰਦਾਰ ‘ਚ ਨਜ਼ਰ ਆਉਣਗੇ । ਮਹੇਸ਼ ਮਾਂਜੇਰਕਰ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ।

ਸਲਮਾਨ ਖ਼ਾਨ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਜਿਸ ‘ਚ ‘ਬਾਡੀਗਾਰਡ’ , ‘ਰਾਧੇ’, ਦਬੰਗ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦੀ ਇਸ ਫ਼ਿਲਮ ਦੀ ਕਹਾਣੀ ਵੀ ਕੁਝ ਵੱਖਰੀ ਤਰ੍ਹਾਂ ਦੀ ਹੋਣ ਜਾ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ‘ਚ ਕੀ ਕੁਝ ਹੋਵੇਗਾ ਖ਼ਾਸ ਇਹ ਜਾਨਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network