ਗਾਇਕਾ ਨੀਲੂ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਚੂੜੇ ਵਾਲੀ’ ਰਿਲੀਜ਼

written by Shaminder | June 28, 2021

ਗਾਇਕਾ ਨੀਲੂ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘ਚੂੜੇ ਵਾਲੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਸ਼ਪਾਲ ਪਾਲੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਅਤੇ ਗੂੰਜਨਦੀਪ ਸਿੰਘ ਨੇ ।ਵੀਡੀਓ ਮੁਨੀਸ਼ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਪਾਰਟੀ ਸੌਂਗ ਹੈ । Neelu Sharma Song ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਜਲਦ ਸ਼ੁਰੂ ਹੋ ਰਿਹਾ ਹੈ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ 
Neelu Sharma Song ਜਿਸ ‘ਚ ਇੱਕ ਲਾੜੀ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲਾੜੀ ਆਪਣੇ ਹੀ ਵਿਆਹ ‘ਚ ਨੱਚਦੀ ਹੈ ਅਤੇ ਪੂਰੀ ਬਰਾਤ ਦੇ ਆਕ੍ਰਸ਼ਣ ਦਾ ਕੇਂਦਰ ਬਣ ਜਾਂਦੀ ਹੈ ।ਇਸ ਦੇ ਨਾਲ ਹੀ ਇਸ ਲਾੜੀ ਦੀ ਚਰਚਾ ਵੀ ਖੂਬ ਹੁੰਦੀ ਹੈ । Neelu Sharma Song ਕਿਉਂਕਿ ਵਿਆਹ ਵਾਲੇ ਦਿਨ ਜ਼ਿਆਦਾਤਰ ਲਾੜੀਆਂ ਚੁੱਪ ਹੀ ਰਹਿੰਦੀਆਂ ਹਨ । ਪਰ ਇਸ ਲਾੜੀ ਦੀ ਕੁਝ ਗੱਲ ਹੀ ਨਿਰਾਲੀ ਹੈ ਅਤੇ ਉਹ ਆਪਣੇ ਇਸ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ‘ਤੇ ਵੀ ਸੁਣ ਸਕਦੇ ਹੋ ।

0 Comments
0

You may also like