ਫ਼ਿਲਮ ‘ਕਿਸਮਤ-2’ ਦਾ ਨਵਾਂ ਗੀਤ ‘ਕਿਸ ਮੋੜ ‘ਤੇ’ ਰਿਲੀਜ਼

written by Shaminder | September 18, 2021

ਫ਼ਿਲਮ ‘ਕਿਸਮਤ 2’  ( Qismat 2) ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਗਾਇਕਾ ਜੋਤੀ ਨੂਰਾਂ (Jyoti Nooran) ਅਤੇ ਬੀ ਪਰਾਕ ਦੀ ਆਵਾਜ਼ ‘ਚ ਨਵਾਂ ਗੀਤ ‘ਕਿਸ ਮੋੜ ‘ਤੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ । ਇਹ ਇੱਕ ਸੈਡ ਸੌਂਗ ਹੈ, ਜਿਸ ‘ਚ ਇੱਕ ਕੁੜੀ ਤੇ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Ammy Virk -min (3) Image From Jyoti Nooran Song

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਰਿਲੀਜ਼ ਹੋਵੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ‘ਕਿਸਮਤ’ ਫ਼ਿਲਮ ਬਣਾਈ ਸੀ । ਇਸ ਤੋਂ ਬਾਅਦ ਇਸ ਫ਼ਿਲਮ ਦਾ ਸੀਕਵੇਲ ਬਣਾਇਆ ਗਿਆ ਹੈ ।

ਕਿਸਮਤ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਦੀ ਫ਼ਿਲਮ ਕਿਸਮਤ ਸਾਲ 2018 ਦੀ ਸਭ ਤੋਂ ਹਿੱਟ ਪੰਜਾਬੀ ਫ਼ਿਲਮ ਸਾਬਿਤ ਹੋਈ ਸੀ । ਹੁਣ ਇਸ ਤੋਂ ਇੱਕ ਕਦਮ ਅੱਗੇ ਵੱਧਦੇ ਹੋਏ ਐਮੀ ਵਿਰਕ, ਤਾਨੀਆ ਤੇ ਸਰਗੁਣ ਮਹਿਤਾ ‘ਕਿਸਮਤ-2’ ਲੈ ਕੇ ਆ ਰਹੇ ਹਨ ।

Ammy And Sargun -min (1) Image From Jyoti Nooran Song

ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ । ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਦੀ ਇਹ ਤਿੱਕੜੀ ਵੱਡੇ ਪਰਦੇ ਤੇ 24 ਸਤੰਬਰ 2021 ਨੂੰ ਦਿਖਾਈ ਦੇਵੇਗੀ । ਇਸ ਫ਼ਿਲਮ ਦਾ ਪਹਿਲਾ ਪੋਸਟਰ ਫ਼ਿਲਮ ਦੀ ਸਟਾਰ ਕਾਸਟ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤਾ ਹੈ ।

 

0 Comments
0

You may also like