ਕੁਲਬੀਰ ਝਿੰਜਰ ਦਾ ਗੀਤ "ਮੁਸਟੈਚਰਸ" ਪਾ ਰਿਹਾ ਹੈ ਧੂਮਾਂ

Written by  Gourav Kochhar   |  March 19th 2018 10:16 AM  |  Updated: March 19th 2018 10:16 AM

ਕੁਲਬੀਰ ਝਿੰਜਰ ਦਾ ਗੀਤ "ਮੁਸਟੈਚਰਸ" ਪਾ ਰਿਹਾ ਹੈ ਧੂਮਾਂ

ਕੁਲਬੀਰ ਝਿੰਜਰ ਦੀ ਆਖਰੀ ਐਲਬਮ ਤਿੰਨ ਸਾਲ ਪਹਿਲਾਂ ਰਿਲੀਜ਼ ਹੋਇ ਸੀ | ਹੁਣ ਝਿੰਜਰ ਆਪਣੀ ਨਵੀਂ ਐਲਬਮ "ਮੁਸਟੈਚਰਸ" ਦੇ ਨਾਲ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਵਾਪਸ ਆ ਰਿਹਾ ਹੈ |

ਕੁਝ ਦਿਨ ਪਹਿਲਾਂ ਐਲਾਨ ਕੀਤੀ ਗਈ ਐਲਬਮ "ਮੁਸਟੈਚਰਸ" ਅੱਜ ਰੀਲਿਜ਼ ਹੋ ਗਈ ਹੈ | ਇਸ ਐਲਬਮ ਵਿੱਚ ਕੁੱਲ ਨੌਂ ਗਾਣੇ ਹਨ- ਜੱਟ (ਇੱਕ ਹਕੀਕਤ), ਡਰਾਈਵਰ ਯਾਰ, ਮੁਸਟੈਚਰਸ, ਬ੍ਲੈਕ ਪਿਕਾ, ਗਰਾਰੀ, ਸੋਹਣੀਆਂ ਮੁਟਿਆਰਾਂ, ਮੈਦਾਨ, ਗੱਲਵਾਕਡੀ, ਮੈਂ ਸੋਹਣੀ|

ਮੁਸਟੈਚਰਸ ਐਲਬਮ ਦੇ ਸਿਰਲੇਖ, ਮੁਸਟੈਚਰਸ ਨੂੰ ਅੱਜ ਐਲਬਮ ਦੇ ਨਾਲ ਜਾਰੀ ਕੀਤਾ ਗਿਆ ਹੈ | ਗੀਤ ਦਾ ਮਿਊਜ਼ਿਕ ਵੀਡੀਓ ਵੀ ਜਾਰੀ ਹੋ ਗਿਆ ਹੈ ਅਤੇ ਸਭ ਦੇ ਦਿਲ ਜਿੱਤ ਰਿਹਾ ਹੈ | ਗੀਤ ਪੰਜਾਬੀ ਸੱਭਿਆਚਾਰ ਦੀ ਬੁਨਿਆਦ ਬਾਰੇ ਦੱਸਦਾ ਹੈ | ਜਿਥੇ ਪੰਜਾਬੀ ਗਬਰੂ ਆਪਣੇ ਮੁੱਛਾਂ ਨਾਲ ਸਭ ਤੋਂ ਵਧੀਆ ਦਿਸਦੇ ਹਨ, ਉਥੇ ਹੀ ਮੁਟਿਆਰ ਆਪਣੀ ਲੰਬੀਆਂ ਗੁਤਾਂ ਵਿਚ ਸੋਹਣੀਆਂ ਲੱਗਦੀਆਂ ਹਨ | ਐਵੇਕਸ ਢਿੱਲੋਂ ਦੁਆਰਾ ਨਿਰਦੇਸ਼ਿਤ ਗੀਤ ਦਾ ਰੰਗੀਨ ਮਿਊਜ਼ਿਕ ਵੀਡੀਓ ਤੁਹਾਨੂੰ ਪੰਜਾਬੀ ਸੱਭਿਆਚਾਰ ਦਰਸਾਉਂਦਾ ਹੈ |

ਐਲਬਮ ਦੇ ਗਾਇਕ ਕੁਲਬੀਰ ਝੀਝਰ ਨੇ ਗੀਤਾਂ ਦੇ ਬੋਲ ਵੀ ਲਿਖੇ ਹਨ ਅਤੇ ਗਾਣਿਆਂ ਨੂੰ ਰਚਿਆ'ਵੀ ਹੈ | ਸੰਗੀਤ ਨਿਰਦੇਸ਼ਕ ਆਰ. ਗੁਰੂ ਨੇ ਪੰਜਾਬੀ ਲੋਕ ਗੀਤ ਅਤੇ ਪੰਜਾਬੀ ਬੀਟਸ ਦਾ ਵਧੀਆ ਮਿਸ਼ਰਨ ਸ਼ਾਮਲ ਕੀਤਾ ਹੈ | ਗੀਤ ਤੁਹਾਨੂੰ ਉੱਠ ਕ 'ਭੰਗੜਾ' ਪਾਉਣ ਲਈ ਅਪੀਲ ਕਰਦਾ ਹੈ | ਗੀਤ ਮਨਮੋਹਕ ਹੈ ਅਤੇ ਬਹੁਤ ਜਲਦੀ ਤੁਹਾਡੇ ਮਨ ਤੇ ਕਬਜ਼ਾ ਕਰ ਲੈਂਦਾ ਹੈ | ਅਤੇ ਹਾਂ, ਤੁਸੀਂ ਇਹ ਗੀਤ ਗਾਉਣ ਚ ਮਾਣ ਵੀ ਮਹਿਸੂਸ ਕਰੋਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network