ਨੇਹਾ ਭਸੀਨ ਦਾ ਨਵਾਂ ਗੀਤ ਚਿੱਟਾ ਕੁੱਕੜ ਹੋਇਆ ਰਿਲੀਜ਼

Written by  Gourav Kochhar   |  March 07th 2018 08:07 AM  |  Updated: March 07th 2018 08:07 AM

ਨੇਹਾ ਭਸੀਨ ਦਾ ਨਵਾਂ ਗੀਤ ਚਿੱਟਾ ਕੁੱਕੜ ਹੋਇਆ ਰਿਲੀਜ਼

ਨੇਹਾ ਭਸੀਨ ਰਵਾਇਤੀ ਪੰਜਾਬੀ ਗੀਤ, 'ਚਿੱਟਾ ਕੁੱਕੜ' ਦਾ ਨਵਾਂ ਲੈ ਕੇ ਆ ਰਹੇ ਨੇ | ਗੀਤ ਦੇ ਬੋਲਾਂ ਨਾਲ ਛੇੜ ਛਾੜ ਨਹੀਂ ਕੀਤੀ ਗਈ ਹੈ ਲੇਕਿਨ ਰਵਾਇਤੀ ਸੰਗੀਤ ਨੂੰ ਬਹੁਤ ਵਧੀਆ ਬਣਾਇਆ ਗਿਆ ਹੈ |

ਇਸ ਤੋਂ ਪਹਿਲਾਂ ਵੀ ਨੇਹਾ ਭਸੀਨ ਨੇ ਕਈ ਪੁਰਾਣੇ ਪੰਜਾਬੀ ਟਰੈਕ ਜਿਵੇਂ ਕਿ ਚੰਨ ਮਾਹੀ, ਅਖ ਕਾਸ਼ਨੀ, ਮਧਾਣੀਆਂ, ਨਈਂ ਜਾਣਾ ਆਦਿ ਦੇ ਨਵੇਂ ਵਰਜ਼ਨ ਰਿਕਾਰਡ ਕੀਤੇ ਹਨ, ਜੋ ਕਿ ਸੁਪਰ ਹਿੱਟ ਰਹੇ ਹਨ | ਇਸੇ ਤਰ੍ਹਾਂ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਚਿੱਟਾ ਕੁੱਕੜ ਵੀ ਇੱਕ ਸੁਪਰਹਿੱਟ ਗੀਤ ਹੋਵੇਗਾ |

ਇਸ ਗਾਣੇ ਵਿਚ ਨੇਹਾ ਭਸੀਨ ਬੇਹੱਦ ਹਸੀਨ ਤੇ ਆਕਰਸ਼ਕ ਲਗ ਰਹੇ ਹਨ | ਯਕੀਨੀ ਤੌਰ ਤੇ ਗਾਣੇ ਦੀ ਲੋਕੇਸ਼ਨ ਤੇ ਵੀਡੀਓ ਦੇਖ ਤੁਹਾਡਾ ਜੀ ਲੋਕੇਸ਼ਨ ਤੇ ਜਾਣ ਨੂੰ ਜ਼ਰੂਰ ਲਲਚਾਵੇਂਗਾ | ਜੇ ਤੁਸੀਂ ਵੀ ਨੇਹਾ ਦੇ ਫੈਨ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ |

ਗਾਣੇ ਦੇ ਬੋਲ ਓਹੀ ਹਨ ਪਰ ਸੰਗੀਤ ਨੂੰ ਸੁਹਾਵਣਾ ਬਣਾਇਆ ਹੈ ਸਮੀਰ ਉਦਿਨ ਨੇ | ਆਪਣੇ ਪਿਛਲੇ ਗਾਣਿਆਂ ਦੀ ਤਰਾਂ, ਇਸ ਵਾਰ ਵੀ ਨੇਹਾ ਚਿੱਟਾ ਕੁੱਕੜ ਦੇ ਸੰਗੀਤ ਅਤੇ ਵੀਡੀਓ ਨੂੰ ਇਸ ਤਰਾਂ ਸੋਧਿਆ ਹੈ ਕਿ ਤੁਸੀਂ ਗਾਣੇ ਨੂੰ ਬਾਰ ਬਾਰ ਸੁਨਣ ਤੋਂ ਖੁਦ ਨੂੰ ਰੋਕ ਨੀ ਪਾਓਗੇ | ਅਸੀਂ ਨੇਹਾ ਭਸੀਨ ਦੀ ਆਵਾਜ਼ ਵਿਚ ਹੋਰ ਰਵਾਇਤੀ ਪੰਜਾਬੀ ਗਾਣੇ ਸੁਣਨ ਦੀ ਉਮੀਦ ਕਰਦੇ ਹਾਂ | ਤੇ ਇਹ ਗੀਤ ਤੁਹਾਨੂੰ ਕਿੰਨਾ ਕੁ ਪਸੰਦ ਆਯਾ ਇਹ ਸਾਨੂੰ ਕੰਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network